ਪੱਤਰ ਪੇ੍ਰਕ, ਖੰਨਾ : ਸਰਕਾਰੀ ਮਿਡਲ ਸਕੂਲ ਸਮਰਾਲਾ ਰੋਡ ਖੰਨਾ ਵਿਖੇ ਇਕ ਲੱਖ ਦਸ ਹਜ਼ਾਰ ਦੀ ਲਾਗਤ ਨਾਲ ਨਵੀਂ ਬਣੀ ਰਸੋਈ ਦਾ ਉਦਘਾਟਨ ਕਲਸਟਰ ਇੰਚਾਰਜ ਤੇ ਕਿਸ਼ੋਰੀ ਲਾਲ ਜੇਠੀ ਗੌਰਮਿੰਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੰਨਾ ਦੇ ਪਿ੍ਰੰਸੀਪਲ ਸਤੀਸ਼ ਕੁਮਾਰ ਦੂਆ ਵੱਲੋਂ ਕੀਤਾ ਗਿਆ। ਪਿ੍ਰੰਸੀਪਲ ਦੂਆ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਤੇ ਸਿੱਖਿਆ ਸਕੱਤਰ ਵੱਲੋਂ ਸਰਕਾਰੀ ਸਕੂਲਾਂ ਨੂੰ ਵੱਡੀਆਂ ਸਹੂਲਤਾਂ ਦਿੱਤੇ ਜਾਣ ਦੇ ਮਕਸਦ ਨਾਲ ਵਿਦਿਆਰਥੀਆਂ ਲਈ ਖਾਣਾ ਤਿਆਰ ਕੀਤੇ ਜਾਣ ਵਾਸਤੇ ਇਹ ਰਸੋਈ ਦੀ ਉਸਾਰੀ ਕਰਵਾਈ ਗਈ ਹੈ. ਜਿਸ ਨਾਲ ਸਕੂਲੀ ਬੱਚਿਆਂ ਨੂੰ ਸਾਫ ਸੁਥਰਾ ਖਾਣਾ ਮੁਹੱਈਆ ਹੋ ਸਕੇਗਾ। ਸਕੂਲ ਇੰਚਾਰਜ ਓਮ ਪ੍ਰਕਾਸ਼ ਨੇ ਦੱਸਿਆ ਕਿ ਰਸੋਈ ਵਾਸਤੇ ਜਗ੍ਹਾ ਦਾ ਪ੍ਰਬੰਧ ਕੌਂਸਲਰ ਇਕਬਾਲ ਸਿੰਘ ਚੰਨੀ ਵਲੋ ਕਰਵਾਇਆ ਗਿਆ। ਇਸ ਮੌਕੇ ਸਕੂਲ ਮੈਨੇਜਮੈਨਟ ਕਮੇਟੀ ਦੇ ਪ੍ਰਧਾਨ ਦੇਸ ਰਾਜ,ਓਪ ਪ੍ਰਧਾਨ ਅਮਨ ਕੌਰ, ਮੈਬਰ ਮੀਕੋ, ਮਾਸਟਰ ਦਿਨੇਸ਼ ਪਾਸੀ, ਪੂਨਮ ਸ਼ਰਮਾ, ਜਸਵਿੰਦਰ ਕੌਰ, ਇੰਦਰਜੀਤ ਕੌਰ, ਸੁਮਿਤ ਸ਼ਰਮਾ ਤੇ ਰਮਨਦੀਪ ਕੌਰ ਵੀ ਮੌਜੂਦ ਸਨ।