ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਬਜ਼ੁਰਗ ਆਗੂ ਜਥੇ. ਭਰਪੂਰ ਸਿੰਘ ਰੌਣੀ ਦੀ ਸਿਫ਼ਾਰਿਸ਼ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇ. ਰਘਵੀਰ ਸਿੰਘ ਸਹਾਰਨਮਾਜਰਾ ਤੇ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਪੰਚ ਦਰਸ਼ਨ ਸਿੰਘ ਰੌਣੀ ਨੂੰ ਮੁੜ ਦੂਜੀ ਵਾਰ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਹਲਕਾ ਪਾਇਲ ਦਾ ਪ੍ਰਧਾਨ ਥਾਪਿਆ ਗਿਆ ਹੈ। ਮੁੜ ਪ੍ਰਧਾਨ ਬਣੇ ਦਰਸ਼ਨ ਸਿੰਘ ਰੌਣੀ ਨੇ ਆਪਣੀ ਨਿਯੁਕਤੀ 'ਤੇ ਜਥੇਦਾਰ ਭਰਪੂਰ ਸਿੰਘ ਰੌਣੀ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਸਿਦਕਦਿਲੀ ਨਾਲ ਨਿਭਾਉÎਣਗੇ ਤੇ ਪਹਿਲਾਂ ਵਾਂਗ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ। ਉਨ੍ਹਾਂ ਦੀ ਨਿਯੁਕਤੀ 'ਤੇ ਖੁਸ਼ੀ ਪ੍ਰਗਟਾਉਂਦਿਆਂ ਹਰਪ੍ਰਰੀਤ ਸਿੰਘ ਰੌਣੀ, ਪੀਏਡੀਬੀ ਦੌਰਾਹਾ ਦੇ ਵਾਈਸ ਚੇਅਰਮੈਨ ਜਸਕਰਨਜੀਤ ਸਿੰਘ ਪਿੰਟੂ ਰੌਣੀ, ਸਾਬਕਾ ਸਰਪੰਚ ਬੂਟਾ ਸਿੰਘ ਰੌਣੀ, ਸਰਪੰਚ ਜਸਵਿੰਦਰ ਸਿੰਘ ਬੂਟਾ ਸਿਰਥਲਾ, ਸਾਬਕਾ ਸੰਮਤੀ ਮੈਂਬਰ ਨਰਿੰਦਰ ਸਿੰਘ ਜਰਗ, ਯੂਥ ਅਕਾਲੀ ਦਲ ਮਾਲਵਾ ਜ਼ੋਨ-3 ਦੇ ਉਪ ਪ੍ਰਧਾਨ ਭਵਨਦੀਪ ਸਿੰਘ ਮੰਡੇਰ ਜਰਗ, ਯੂਥ ਆਗੂ ਪੰਚ ਸਰਬਜੀਤ ਸਿੰਘ ਲੱਕੀ ਰੌਣੀ, ਸਾਬਕਾ ਸਰਪੰਚ ਗਿਆਨ ਸਿੰਘ ਭਰਥਲਾ ਰੰਧਾਵਾ, ਸਾਬਕਾ ਸਰਪੰਚ ਜਗਤਾਰ ਸਿੰਘ ਮੁੱਲਾਂਪੁਰ, ਸਾਬਕਾ ਸਰਪੰਚ ਦਲਵਿੰਦਰ ਸਿੰਘ ਮਲਕਪੁਰ, ਯੂਥ ਆਗੂ ਪੁਸ਼ਪਿੰਦਰ ਸਿੰਘ ਮਲਕਪੁਰ, ਪੰਚ ਜੱਗੀ ਰੌਣੀ, ਸਾਬਕਾ ਪੰਚ ਨਰਿੰਦਰ ਸਿੰਘ ਲਾਡੀ, ਹਰਦੀਪ ਦੀਪੀ ਰੌਣੀ, ਆਦਿ ਆਗੂਆਂ ਨੇ ਮੁਬਾਰਕਬਾਦ ਦਿੱਤੀ।