ਕਰਮਜੀਤ ਸਿੰਘ ਆਜ਼ਾਦ, ਸ਼੍ਰੀ ਮਾਛੀਵਾੜਾ ਸਾਹਿਬ

ਕਿਸਾਨ ਮਾਰੂ ਕਾਨੂੰਨਾਂ ਰੱਦ ਕਰਵਾਉਣ ਲਈ ਲਗਭਗ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਦਿੱਲੀ ਦੀਆਂ ਬਰੂਹਾਂ 'ਤੇ ਡਟਿਆ ਹੋਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਟਰੇਡ ਯੂਨੀਅਨ ਦੇ ਸੂਬਾਈ ਆਗੂ ਸਾਥੀ ਅਮਰਨਾਥ ਕੂੰਮਕਲਾਂ, ਕਿਸਾਨ ਆਗੂ ਸਾਬਕਾ ਸਰਪੰਚ ਹਰਪ੍ਰਸਾਦ ਸਿੰਘ ਵਿਰਕ, ਸਾਬਕਾ ਚੇਅਰਮੈਨ ਸਤਪਾਲ ਜੋਸ਼ੀਲਾ ਗਿਆਨ ਸਿੰਘ ਮੰਡ ਨੇ ਕੀਤਾ। ਉਨ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ 26 ਜਨਵਰੀ ਨੂੰ ਕਿਸਾਨ ਤੇ ਮਜ਼ਦੂਰ ਵੱਡੀ ਗਿਣਤੀ 'ਚ ਦਿੱਲੀ ਪਰੇਡ 'ਚ ਸ਼ਾਮਲ ਹੋਣ। ਇਸ ਮੌਕੇ ਸਾਥੀ ਸਿਕੰਦਰ ਬਖ਼ਸ਼, ਹਰੀ ਰਾਮ ਭੱਟੀ, ਗੁਰਮੇਲ ਸਿੰਘ ਸੁਨੇਤ, ਅਮਰਜੀਤ ਸਿੰਘ ਕੂੰਮਕਲਾਂ, ਸਵਰਨ ਸਿੰਘ, ਦਲਜੀਤ ਸਿੰਘ ਕੂੰਮਕਲਾਂ, ਗੁਰਮੇਲ ਸਿੰਘ, ਮਨਜੀਤ ਸਿੰਘ ਗਰੇਵਾਲ, ਸੁਖਦਰਸ਼ਨ ਸਿੰਘ ਸ਼ਾਮਲ ਸਨ।