ਸਰਵਣ ਸਿੰਘ ਭੰਗਲਾਂ, ਸਮਰਾਲਾ : ਕੇਂਦਰ ਸਰਕਾਰ ਵੱਲੋਂ ਜਾਰੀ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਲਾਇਆ ਗਿਆ ਧਰਨਾ ਸੋਮਵਾਰ ਨੂੰ ਇਲਾਕੇ ਦੇ ਦੋਵਾਂ ਟੋਲ ਪਲਾਜ਼ਿਆਂ 'ਤੇ ਜਾਰੀ ਰਿਹਾ। ਕਿਸਾਨ ਆਗੂਆਂ ਵੱਲੋਂ ਪਿੰਡ ਘੁਲਾਲ ਦੇ ਟੋਲ ਪਲਾਜ਼ਾ ਤੋਂ ਇਲਾਵਾ ਕਟਾਣਾ ਸਾਹਿਬ ਨੇੜਲੇ ਪਿੰਡ ਕੁੱਬਾ ਦੇ ਟੋਲ ਪਲਾਜ਼ਾ 'ਤੇ ਵੀ ਮੁਕੰਮਲ ਧਰਨਾ ਲਾ ਕੇ ਆਵਾਜਾਈ ਵਾਲੇ ਵ੍ਹੀਕਲਾਂ ਦੀ ਟੋਲ ਪਰਚੀ ਬਿਲਕੁਲ ਬੰਦ ਕੀਤੀ ਗਈ। ਬਲਵੀਰ ਸਿੰਘ ਖੀਰਨੀਆਂ ਤੇ ਬੂਟਾ ਸਿੰਘ ਰਾਏਪੁਰ ਨੇ ਕਿਹਾ ਕਿ ਜਦੋਂ ਤਕ ਕੇਂਦਰ ਸਰਕਾਰ ਆਪਣੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤਕ ਕਿਸਾਨ ਜਥੇਬੰਦੀਆਂ ਵੱਲੋਂ ਰੇਲਾਂ ਰੋਕੇ ਜਾਣ ਤੋਂ ਇਲਾਵਾ ਟੋਲ ਪਲਾਜ਼ਿਆਂ 'ਤੇ ਵੀ ਲਗਾਤਾਰ ਧਰਨਾ ਜਾਰੀ ਰਹੇਗਾ। ਇਸ ਮੌਕੇ ਹਰਦੀਪ ਸਿੰਘ ਗਿਆਸਪੁਰਾ, ਹਰਪ੍ਰਰੀਤ ਸਿੰਘ ਹੈਪੀ ਸਰਪੰਚ ਭੰਗਲਾਂ, ਰਾਜਵੀਰ ਸਿੰਘ ਧੰਨਾ ਹਰਿਓਂ, ਮੋਹਣ ਸਿੰਘ ਪੰਚ ਬਾਲਿਓਂ, ਮਨਪ੍ਰਰੀਤ ਧਮੋਟ, ਜਸਵੀਰ ਸਿੰਘ ਕੁੱਬੇ, ਗੁਰਤੇਜ ਸਿੰਘ ਕੁੱਬੇ, ਪਰਮਿੰਦਰ ਸਿੰਘ, ਹਰਮਨ ਸਿੰਘ, ਭਿੰਦਰ ਸਿੰਘ, ਸੁਖਵੀਰ ਸਿੰਘ, ਬਿੱਲਾ ਰਾਮਪੁਰ, ਜਸਪ੍ਰਰੀਤ ਭੱਟੀ ਆਦਿ ਹਾਜ਼ਰ ਸਨ।