ਬਲਜੀਤ ਜਮਾਲਪੁਰ/ਲੁਧਿਆਣਾ

ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀਬਾੜੀ ਬਿੱਲਾਂ ਦੇ ਵਿਰੋਧ 'ਚ ਜਿੱਥੇ ਕਿਸਾਨ ਜਥੇਬੰਦੀਆਂ ਸਮੇਤ ਭਾਜਪਾ ਵਿਰੋਧੀ ਰਾਜਨੀਤਕ ਪਾਰਟੀਆਂ ਵੱਲੋਂ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। ਉੱਥੇ ਹੀ ਕਾਂਗਰਸ ਕਿਸਾਨ ਸੈਲ ਦੇ ਸੂਬਾ ਸਕੱਤਰ ਇੰਦਰਪਾਲ ਸਿੰਘ ਗਰੇਵਾਲ ਦੀ ਅਗਵਾਈ ਅੰਦਰ ਆਂਸਲ ਇਨਕਲੇਵ ਭਾਮੀਆਂ ਰੋਡ ਵਿਖੇ ਵੀ ਖੇਤੀ ਬਿੱਲਾਂ ਦੇ ਵਿਰੋਧ ਵਜੋਂ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਇੰਦਰਪਾਲ ਨੇ ਵੱਡੀ ਗਿਣਤੀ ਵਿੱਚ ਆਪਣੇ ਸਮੱਰਥਕਾਂ ਤੇ ਕਲੋਨੀ ਨਿਵਾਸੀਆਂ ਨੂੰ ਨਾਲ ਲੈ ਕੇ ਮੋਦੀ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਜਮ ਕੇ ਭੜਾਸ ਕੱਢੀ। ਕੇਂਦਰ ਸਰਕਾਰ ਨੇ ਇਹ ਬਿੱਲ ਪਾਸ ਕਰਕੇ ਇੱਕਲੇ ਕਿਸਾਨਾਂ ਨਾਲ ਹੀ ਧੱਕੇਸ਼ਾਹੀ ਨਹੀਂ ਕੀਤੀ ਬਲਕਿ ਹਰ ਵਰਗ ਤੇ ਇਸਦਾ ਮਾਰੂ ਅਸਰ ਪਵੇਗਾ। ਉਨ੍ਹਾਂ ਕਿਹਾ ਕਿ ਕੋਰਪਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਮੋਦੀ ਸਰਕਾਰ ਨੇ ਗਰੀਬਾਂ ਦਾ ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਹੈ। ਮੋਦੀ ਸਰਕਾਰ ਦੇ ਮਨਸੂਬਿਆਂ ਨੂੰ ਕਿਸੇ ਵੀ ਕੀਮਤ 'ਤੇ ਬੂਰ ਨਹੀਂ ਪੈਣ ਦਿੱਤਾ ਜਾਵੇਗਾ। ਕਿਸਾਨਾਂ ਦੇ ਹੱਕਾਂ ਲਈ ਦਿਨ ਰਾਤ ਇਕ ਕਰ ਕੇ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਕਿਹਾ ਕਿ ਇਹ ਬਿੱਲਾਂ ਨੂੰ ਹਰ ਹਾਲਤ 'ਚ ਰੱਦ ਕਰਵਾਇਆ ਜਾਵੇਗਾ।

ਇਸ ਮੌਕੇ ਰਾਕੇਸ਼ ਮਲਹੋਤਰਾ, ਸਵਰਨ ਸਿੰਘ ਲੁਥਰਾ, ਬਾਬਾ ਚਮਕੌਰਾ, ਸ਼ਿਗਾਰਾ ਸਿੰਘ ਮੰਗਲੀ, ਕਰਨੈਲ ਸਿੰਘ ਕਪੂਰ, ਅਸ਼ੋਕ ਸ਼ਰਮਾ, ਓਮ ਪ੍ਰਕਾਸ਼ ਅਰੋੜਾ, ਰਜੇਸ਼ ਖੰਨਾ, ਬਲਵਿੰਦਰ ਸ਼ਰਮਾ, ਤਰਸੇਮ ਕਾਂਸਲ, ਪਿ੍ਰੰਸ ਕੁਮਾਰ, ਕੇਵਲ ਠੱਕਰ, ਨੀਰਜ ਕਾਲੜਾ, ਲੱਕੀ ਜਮਾਲਪੁਰ, ਮੁੰਨਾ ਨਾਹਰ, ਪਿੰ੍ਸ ਅਟਵਾਲ, ਕਿੰਦੀ ਜਮਾਲਪੁਰ, ਕਿ੍ਪਾਲ ਸਿੰਘ ਗਿੱਲ, ਮਨੀ ਗਿੱਲ, ਸਤਨਾਮ ਸਿੰਘ ਮੰਗਲੀ, ਕਾਲੀ ਜਮਾਲਪੁਰ, ਗੁਰਜੋਵਨ ਗਰੇਵਾਲ, ਪਿੰਟੂ ਮੁੰਡੀਆਂ, ਤਰਨਜੀਤ ਸਿੰਘ ਆਦਿ ਹਾਜ਼ਰ ਸਨ।