ਪੱਤਰ ਪੇ੍ਰਰਕ, ਖੰਨਾ : ਜੈ ਮਾਂ ਸ਼੍ਰੀ ਨੈਨਾ ਦੇਵੀ ਜੀ ਪੈਦਲ ਯਾਤਰਾ ਦੇ ਯਾਤਰੀਆਂ ਲਈ ਸ਼ੀਤਲਾ ਮਾਤਾ ਮੰਦਰ ਮਾਨੂੰਪੁਰ ਵਿਖੇ ਖੀਰ ਪੂੜੇ ਦਾ ਲੰਗਰ ਲਗਾਇਆ ਗਿਆ। ਦੱਸਣਯੋਗ ਹੈ ਕਿ ਇਹ 45ਵੀਂ ਪੈਦਲ ਯਾਤਰਾ ਹੈ, ਜਿਸ 'ਚ ਸ਼ਰਧਾਲੂ ਖੰਨਾ ਤੋਂ ਮੰਦਰ ਸ਼੍ਰੀ ਨੈਨਾ ਦੇਵੀ ਬਿਲਾਸਪੁਰ, ਹਿਮਾਚਲ ਪ੍ਰਦੇਸ਼ ਵੱਡੀ ਗਿਣਤੀ 'ਚ ਜਾ ਰਹੇ ਹਨ।

ਇਸ ਦੌਰਾਨ ਸ਼ਰਧਾਲੂਆਂ ਲਈ ਸ਼ੀਤਲਾ ਮਾਤਾ ਮੰਦਰ ਮਾਨੂੰਪੁਰ ਵਿਖੇ ਖੀਰ ਪੂੜਿਆਂ ਦਾ ਲੰਗਰ ਲਗਾਇਆ ਗਿਆ। ਇਸ 'ਚ ਬਲਦੀਪਕ ਕੁਮਾਰ ਜਲਣਪੁਰ, ਸੁਦਾਗਰ ਸਿੰਘ ਗੋਹ, ਕੁੱਕੂ ਹਲਵਾਈ ਬੀਜਾ, ਗੁਰਮੀਤ ਸਿੰਘ ਸੇਹ, ਅਮਨਦੀਪ ਸਿੰਘ, ਜਸਕਰਨ, ਹਰਪ੍ਰਰੀਤ , ਸਤਪਾਲ, ਕਸ਼ਮੀਰਾ, ਬਲਵਿੰਦਰ, ਰਣਬੀਰ ਮਾਨੂੰਪੁਰ, ਵਿਜੇ ਸਮਰਾਲਾ, ਮਨੋਜ ਕੁਮਾਰ ਖੰਨਾ, ਕਸਤੂਰੀ ਲਾਲ, ਨਾਰੰਗ, ਪ੍ਰਦੀਪ ਗੋਇਲ, ਕੁਲਦੀਪ ਪਟਵਾਰੀ, ਗੁਰਮਿੰਦਰ, ਰਾਮ ਜੀ, ਪਰਵੀਨ ਚਾਵਲਾ ਆਦਿ ਹਾਜ਼ਰ ਸਨ।