ਕਰਮਜੀਤ ਸਿੰਘ ਆਜ਼ਾਦ, ਸ੍ਰੀ ਮਾਛੀਵਾੜਾ ਸਾਹਿਬ

ਲੰਘੀ ਰਾਤ ਚੱਲੀ ਤੇਜ਼ ਹਨ੍ਹੇਰੀ ਤੇ ਝੱਖੜ ਕਾਰਨ ਪਿੰਡ ਲੱਖੋਵਾਲ ਵਿਖੇ ਸਥਿਤ ਸ਼ੈਲਰ ਸ੍ਰੀ ਰਾਧੇ ਗੋਵਿੰਦ ਫੂਡਜ਼ ਦੀ ਚਾਰਦਿਵਾਰੀ ਤੇ ਇਮਾਰਤ ਦੇ ਨੁਕਸਾਨੇ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਸ਼ੈਲਰ ਮਾਲਕ ਵਰੁਣ ਬਾਂਸਲ ਨੇ ਦੱਸਿਆ ਕਿ ਕੱਲ੍ਹ ਦੇਰ ਰਾਤ ਹੋਈ ਤੇਜ਼ ਬਾਰਿਸ਼ ਤੇ ਹਨ੍ਹੇਰੀ ਚੱਲਣ ਕਾਰਨ ਉਨ੍ਹਾਂ ਦੇ ਸ਼ੈਲਰ ਦੀ ਕਰੀਬ 80 ਤੋਂ 100 ਫੁੱਟ ਦੀ ਚਾਰਦਿਵਾਰੀ ਡਿੱਗ ਗਈ ਤੇ ਨਾਲ ਹੀ ਸ਼ੈੱਡ ਵੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਸ਼ੈਲਰ ਦੇ ਅੰਦਰ ਵਾਲੀ ਦੀਵਾਰ ਡਿੱਗ ਗਈ। ਉਨ੍ਹਾਂ ਦੱਸਿਆ ਕਿ ਇਸ ਨਾਲ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ ਪਰ ਕਰੀਬ 4 ਤੋਂ 5 ਲੱਖ ਰੁਪਏ ਤਕ ਦਾ ਮਾਲੀ ਨੁਕਸਾਨ ਹੋ ਗਿਆ। ਸ਼ੈਲਰ ਮਾਲਕ ਵਰੁਣ ਬਾਂਸਲ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।