ਸਟਾਫ਼ ਰਿਪੋਰਟਰ, ਖੰਨਾ : ਖੰਨਾ 'ਚ ਕੇਂਦਰ ਸਰਕਾਰ ਦੀ ਅਮਰੂਤ ਯੋਜਨਾ ਦੇ ਤਹਿਤ ਚੱਲ ਰਹੇ ਸੀਵਰੇਜ ਦੇ ਸੌ ਫੀਸਦੀ ਪ੍ਰਰੋਜੈਕਟ ਦੇ ਤਹਿਤ ਖੰਨਾ-ਅਮਲੋਹ ਰੋਡ 'ਤੇ ਸੀਵਰੇਜ ਪਾਈਪ ਲਾਈਨ ਵਿਛਾਉਣ ਦਾ ਕੰਮ ਵੀਰਵਾਰ ਨੂੰ ਸ਼ੁਰੂ ਹੋ ਗਿਆ। ਸਬਜ਼ੀ ਮੰਡੀ ਦੇ ਸਾਹਮਣੇ ਕੰਪਨੀ ਵੱਲੋਂ ਸੜਕ ਨੂੰ ਪੁੱਟਣ ਦੀ ਸ਼ੁਰੂਆਤ ਕੀਤੀ ਗਈ। ਪੰਜਾਬ ਸੀਵਰੇਜ ਐਂਡ ਵਾਟਰ ਸਪਲਾਈ ਬੋਰਡ ਦੀ ਦੇਖਭਾਲ 'ਚ ਕੰਪਨੀ ਓਰੀਐਂਟਲ ਸੈਰੇਮਿਕ ਦੇ ਵਲੋਂ 450 ਮੀਟਰ ਸੜਕ 'ਤੇ 32 ਇੰਚ ਚੌੜੀ ਸੀਵਰੇਜ ਪਾਈਪ ਲਾਈਨ ਵਿਛਾਈ ਜਾਵੇਗੀ।

ਅਮਲੋਹ ਰੋਡ ਸਥਿਤ ਨਿਊ ਮਾਡਲ ਟਾਊਨ, ਗੁਰੂ ਨਾਨਕ ਨਗਰ ਆਦਿ ਇਲਾਕਿਆਂ 'ਚ ਲੰਬੇ ਸਮੇਂ ਤੋਂ ਸੀਵਰੇਜ ਨੂੰ ਲੈ ਕੇ ਸਮੱਸਿਆ ਚੱਲ ਰਹੀ ਹੈ। ਜਿਸ ਨੂੰ ਲੈ ਕੇ ਵਾਰਡ12 ਦੇ ਕਾਂਗਰਸੀ ਸਾਬਕਾ ਕੌਂਸਲਰ ਗੁਰਮੀਤ ਨਾਗਪਾਲ ਤੇ ਫੋਕਲ ਪੁਆਇੰਟ ਐਸੋਸੀਏਸ਼ਨ 'ਚ ਵਿਵਾਦ ਵੀ ਖੜਾ ਹੋ ਗਿਆ ਸੀ। ਜਦੋਂ ਐਸੋਸੀਏਸ਼ਨ ਨੇ ਨਾਗਪਾਲ ਵਲੋਂ ਸੀਵਰੇਜ 'ਚ ਬੋਰੀਆਂ ਫਸਾ ਕੇ ਉਸ ਨੂੰ ਬਲਾਕ ਕਰਨ ਦੀ ਸ਼ਿਕਾਇਤ ਐੱਸਡੀਐੱਮ ਨੂੰ ਸ਼ਿਕਾਇਤ ਕੀਤੀ ਸੀ। ਉਸਦੇ ਬਾਅਦ ਹੀ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੇ ਦਖਲ ਦੇ ਬਾਅਦ ਇੱਥੇ ਪਾਈਪ ਲਾਈਨ ਪਾਉਣ ਦਾ ਵੱਖ ਤੋਂ ਪ੍ਰਰੋਜੈਕਟ ਬਣਾਇਆ ਗਿਆ ਸੀ।

ਵੀਰਵਾਰ ਨੂੰ ਕੰਮ ਸ਼ੁਰੂ ਹੁੰਦੇ ਹੀ ਸਾਬਕਾ ਕੌਂਸਲਰ ਨਾਗਪਾਲ ਮੌਕੇ 'ਤੇ ਪੁੱਜੇ ਤੇ ਜਾਇਜ਼ਾ ਲਿਆ। ਨਾਗਪਾਲ ਨੇ ਕਿਹਾ ਕਿ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਦੀ ਮਿਹਨਤ ਦੇ ਚਲਦੇ ਹੀ ਇਸ ਇਲਾਕੇ ਦੇ ਲੋਕਾਂ ਦੀ ਸੀਵਰੇਜ ਜਾਮ ਦੀ ਸਮੱਸਿਆ ਦੂਰ ਹੋਣ ਜਾ ਰਹੀ ਹੈ। ਇਸਦੇ ਲਈ ਉਹ ਇਲਾਕਾ ਨਿਵਾਸੀਆਂ ਦੇ ਵਲੋਂ ਉਨ੍ਹਾਂ ਦੇ ਅਹਿਸਾਨਮੰਦ ਹਨ।