v> ਗੁਰਦੀਪ ਸਿੰਘ ਲਾਲੀ, ਨੂਰਮਹਿਲ : ਨੂਰਮਹਿਲ ਦੇ ਨੇੜਲੇ ਪਿੰਡ ਕੰਦੋਲਾ ਕਲਾਂ ਕੋਲ ਮੋਟਰਸਾਈਕਲ 'ਤੇ ਸਵਾਰ ਦੋ ਵਿਅਕਤੀਆਂ ਦੀ ਕਿਸੇ ਅਣਜਾਣ ਵਾਹਨ ਦੀ ਫੇਟ ਵੱਜਣ ਨਾਲ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਮੋਟਰ ਸਾਈਕਲ 'ਤੇ ਸਵਾਰ ਅਸ਼ੋਕ ਕੁਮਾਰ ਪੁੱਤਰ ਰਾਮ ਸਰੂਪ ਵਾਸੀ ਕੰਦੋਲਾ ਕਲਾਂ ਤੇ ਨਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸ਼ਾਦੀ ਪੁਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਨੂਰਮਹਿਲ ਪੁਲਿਸ ਨੇ ਮ੍ਰਿਤਕ ਅਸ਼ੋਕ ਕੁਮਾਰ ਦੇ ਭਰਾ ਪਲਵਿੰਦਰ ਕੁਮਾਰ ਪੁੱਤਰ ਸਰੂਪ ਰਾਮ ਦੇ ਬਿਆਨਾਂ ਦੇ ਆਧਾਰ 'ਤੇ ਪਰਚਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਸ ਨੇ ਪੁਲਿਸ ਨੂੰ ਦੱਸਿਆ ਕਿ ਸ਼ੱਕ ਹੈ ਕਿ ਕਿਸੇ ਅਣਜਾਣ ਵਾਹਨ ਨੇ ਫੇਟ ਮਾਰੀ ਲੱਗਦੀ ਹੈ ਅਤੇ ਮੋਟਰਸਾਈਕਲ ਹਾਦਸੇ ਵਾਲੀ ਥਾਂ ਦੇ ਨੇੜੇ ਇਕ ਦਰੱਖ਼ਤ ਨਾਲ ਟਕਰਾਇਆ ਹੋਇਆ ਸੀ।

Posted By: Seema Anand