ਪੱਤਰ ਪ੍ਰਰੇਰਕ, ਲੁਧਿਆਣਾ : ਕੋਰੋਨਾ ਵਾਇਰਸ ਨਾਲ ਲੜਨ ਲਈ ਹਸਪਤਾਲਾਂ ਤੇ ਪ੍ਰਸ਼ਾਸਨ ਨੂੰ ਪੀਪੀਈ, ਮਾਸਕ ਤੇ ਦਸਤਾਨੇ ਖਾਲਸਾ ਏਡ ਮੁੁਹੱਈਆ ਕਰਵਾ ਰਿਹਾ ਹੈ। ਇਨ੍ਹਾਂ ਦੇ ਵਲੰਟੀਅਰਾਂ ਅਨੁਸਾਰ ਟੀਮਾਂ ਪਿਛਲੇ 18 ਦਿਨਾਂ ਤੋਂ ਇਨ੍ਹਾਂ ਕਿੱਟਾਂ ਦੀ ਖ਼ਰੀਦ, ਪੈਕਿੰਗ ਤੇ ਸਪਲਾਈ ਕਰਨ ਲਈ ਕੰਮ ਕਰ ਰਹੀਆਂ ਹਨ। ਖਾਲਸਾ ਏਡ ਟੀਮਾਂ ਨੇ ਪੰਜਾਬ ਦੇ 13 ਤੋਂ ਵੱਧ ਸ਼ਹਿਰਾਂ 'ਚ ਪੀਪੀਈ ਕਿੱਟਾਂ ਪ੍ਰਦਾਨ ਕੀਤੀਆਂ ਹਨ। ਅਸੀਂ ਇਹ ਕਿੱਟਾਂ ਸਰਕਾਰੀ ਹਸਪਤਾਲਾਂ ਨੂੰ ਮੁਹੱਈਆ ਕਰਵਾਈਆਂ ਅਤੇ ਨਾਲ ਹੀ ਫਰੰਟਲਾਈਨ 'ਤੇ ਕੰਮ ਕਰ ਰਹੇ ਪੁਲਿਸ ਕਰਮਚਾਰੀਆਂ ਨੂੰ ਕੁਝ ਸ਼ਹਿਰਾਂ 'ਚ ਜਿੱਥੇ ਅਸੀਂ ਕਿੱਟਾਂ ਪ੍ਰਦਾਨ ਕੀਤੀਆਂ ਹਨ। ਉਨ੍ਹਾਂ 'ਚ ਨਵਾਂਸ਼ਹਿਰ, ਜਲੰਧਰ, ਲੁਧਿਆਣਾ, ਜਗਰਾਓਂ, ਮੁਹਾਲੀ, ਪਟਿਆਲਾ, ਬਠਿੰਡਾ, ਅੰਮਿ੍ਤਸਰ ਸ਼ਾਮਲ ਹਨ। ਅਮਰਪ੍ਰਰੀਤ ਸਿੰਘ (ਡਾਇਰੈਕਟਰ-ਏਸ਼ੀਆ) ਨੇ ਕਿਹਾ ਕਿ ਹਸਪਤਾਲਾਂ ਵਿਚ ਪੀਪੀਈ ਕਿੱਟਾਂ ਦੀ ਘਾਟ ਹੈ, ਸਾਡਾ ਮੁੱਖ ਧਿਆਨ ਇਸ ਮਹਾਮਾਰੀ ਵਿਰੁੱਧ ਸਮੂਹਿਕ ਲੜਾਈ 'ਚ ਹਸਪਤਾਲਾਂ ਤੇ ਪ੍ਰਸ਼ਾਸਨ ਦਾ ਸਮਰਥਨ ਕਰਨਾ ਹੈ।