ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਪੰਜਾਬੀ ਗੀਤਕਾਰ ਮੰਚ ਲੁਧਿਆਣਾ ਵੱਲੋਂ ਪੰਜਾਬੀ ਭਵਨ ਦੇ ਵਿਹੜੇ ਵਿੱਚ ਕਵੀ ਦਰਬਾਰ ਕਰਵਾ ਕੇ ਗੀਤਕਾਰ ਸਰਬਜੀਤ ਸਿੰਘ ਵਿਰਦੀ ਦਾ ਜਨਮ ਦਿਨ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਪੁੱਜੇ ਗੀਤਕਾਰ ਅਤੇ ਗਾਇਕ ਪਾਲੀ ਦੇਤਵਾਲੀਆ ਵੱਲੋਂ ਗੀਤਕਾਰ ਵਿਰਦੀ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਾਲੀ ਨੇ ਕਿਹਾ ਕਿ ਵਿਰਦੀ ਨੇ ਹਮੇਸ਼ਾਂ ਸਭਿਆਚਾਰਕ ਅਤੇ ਪਰਿਵਾਰਕ ਗੀਤਾਂ ਨੂੰ ਪਹਿਲ ਦਿੱਤੀ ਹੈ, ਇਹੀ ਕਾਰਨ ਹੈ ਕਿ ਗੀਤਕਾਰੀ ਦੇ ਖੇਤਰ ਵਿੱਚ ਉਸਦਾ ਆਪਣਾ ਇੱਕ ਵੱਖਰਾ ਮੁਕਾਮ ਹੈ। ਪਾਲੀ ਨੇ ਉਮੀਦ ਜਤਾਈ ਕਿ ਵਿਰਦੀ ਸਭਿਆਚਾਰਕ ਅਤੇ ਪਰਿਵਾਰਕ ਗੀਤ ਲਿਖਣ ਦਾ ਇਹ ਸਿਲਸਲਾ ਨਿਰੰਤਰ ਜਾਰੀ ਰੱਖੇਗਾ। ਇਸ ਮੌਕੇ ਕਰਵਾਏ ਗਏ ਕਵੀ ਦਰਬਾਰ ਵਿੱਚ ਵੱਖ ਵੱਖ ਕਵੀਆਂ ਅਤੇ ਕਵਿੱਤਰੀਆਂ ਨੇ ਆਪੋ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਿੰਨ੍ਹਾਂ ਵਿੱਚ ਡਾ.ਗੁਰਚਰਨ ਕੌਰ ਕੋਚਰ, ਕੁਲਵਿੰਦਰ ਕਿਰਨ, ਮਸ਼ਹੂਰ ਗੀਤਕਾਰ ਸੰਧੇ ਸੁਖਬੀਰ, ਸੁਰਿੰਦਰ ਦੀਪ, ਡਾ.ਗੁਲਜਾਰ ਸਿੰਘ ਪੰਧੇਰ, ਬਲਕੌਰ ਸਿੰਘ ਗਿੱਲ, ਗਾਇਕ ਪਰਗਟ ਖਾਨ, ਪਰਮਜੀਤ ਸੋਹਲ, ਅਮਰਜੀਤ ਸ਼ੇਰਪੁਰੀ, ਰਵਿੰਦਰ ਦੀਵਾਨਾ, ਪਮਜੀਤ ਮਹਿਕ, ਸਿਮਰਨ ਧੁੱਗਾ, ਰਘਬੀਰ ਸਿੰਘ ਸੰਧੂ, ਪਰਮਿੰਦਰ ਅਲਬੇਲਾ, ਕੁਲਦੀਪ ਸਿੰਘ ਦੁੱਗਲ, ਐਡਵੋਕੇਟ ਰਘਬੀਰ ਸਿੰਘ ਅਤੇ ਗੁਰਪਾਲ ਸਿੰਘ ਸੰਧੂ ਮੁੱਖ ਤੌਰ ਤੇ ਸ਼ਾਮਲ ਸਨ।