ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪਲ ਜਰਗ : ਪਿੰਡ ਜਲਾਜਣ ਵਿਖੇ ਸ਼ਹੀਦ ਬਾਬਾ ਖਜਾਨ ਸਿੰਘ ਸਪੋਰਟਸ ਕਲੱਬ, ਦੰਗਲ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਪ੍ਰਵਾਸੀ ਭਾਰਤੀਆਂ ਤੇ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਗਿਆ, ਜਿਸ 'ਚ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਨੇ ਬੱਗਾ ਕੁਹਾਲੀ ਨੂੰ ਚਿੱਤ ਕਰਕੇ ਜਿੱਤੀ।

ਸ਼ਮਸ਼ੇਰ ਸਿੰਘ, ਬਾਬਾ ਤੇਜਾ ਸਿੰਘ ਤੇ ਸਨੀ ਨੇ ਦੱਸਿਆ ਕਿ ਇਨ੍ਹਾਂ ਕੁਸ਼ਤੀ ਮੁਕਾਬਲਿਆਂ ਦੀ ਕਮੈਂਟਰੀ ਪ੍ਰਸਿੱਧ ਕਮੈਂਟੇਟਰ ਨਾਜਰ ਸਿੰਘ ਖੇੜੀ, ਜੱਸੀ ਰਾਈਏਵਾਲ ਨੇ ਆਪਣੇ ਲੱਛੇਦਾਰ ਬੋਲਾਂ ਨਾਲ ਕੀਤੀ। ਇਸ ਿਛੰਝ ਦੌਰਾਨ ਝੰਡੀ ਦੀ ਕੁਸ਼ਤੀ ਕਮਲਜੀਤ ਡੂਮਛੇੜੀ ਤੇ ਬੱਗਾ ਕੁਹਾਲੀ ਵਿਚਕਾਰ ਹੋਈ, ਜਿਸ 'ਚ ਦੋਨਾਂ ਭਲਵਾਨਾਂ 'ਚ ਮੁਕਾਬਲਾ ਹੋਇਆ, ਜਿਸ 'ਚ ਕਮਲਜੀਤ ਡੂਮਛੇੜੀ ਨੇ ਬਾਬਾ ਕੁਹਾਲੀ ਨੂੰ ਚਿੱਤ ਕਰ ਦਿੱਤਾ ਦੋ ਨੰਬਰ ਝੰਡੀ ਦੀ ਕੁਸ਼ਤੀ ਰਵੀ ਰੌਣੀ ਨੇ ਸਨੀ ਰਾਈਏਵਾਲ ਦੀ ਪਿੱਠ ਧਰਤੀ ਨਾਲ ਲਗਾ ਜਿੱਤ ਲਈ। ਇਸ ਤੋਂ ਇਲਾਵਾ ਹੋਰ ਮੁਕਾਬਲਿਆਂ 'ਚ ਗੁਰਸੇਵਕ ਮਲਕਪੁਰ ਨੇ ਕਮਲ ਨੂੰ, ਦੀਪਕ ਹੱਲਾ ਨੇ ਗਾਮਾ ਧਲੇਤਾ ਨੂੰ, ਜੋਤ ਡੂਮਛੇੜੀ ਨੇ ਸ਼ੈਂਟੀ ਮਾਹੋਰਾਣਾ ਨੂੰ, ਪ੍ਰਰੀਤਾ ਫਿਰੋਜਪੁਰ ਨੇ ਪੰਡਿਤ ਮਾਛੀਵਾੜਾ ਨੂੰ, ਨੈਣਾ ਰੌਣੀ ਨੇ ਵਿੱਕੀ ਮਲਕਪੁਰ ਨੂੰ, ਦੀਪੂ ਰੌਣੀ ਨੇ ਸੋਨੀ ਕੰਗਣ ਵਾਲ ਨੂੰ, ਪਵਿੱਤਰ ਮਲਕਪੁਰ ਨੇ ਅਸਕਰ ਮਾਲੇਰਕੋਟਲਾ ਨੂੰ, ਜੱਸਾ ਰੌਣੀ ਨੇ ਸੀਲਾ ਨਾਭਾ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਦੰਗਲ 'ਚ ਵਿਸ਼ੇਸ਼ ਤੌਰ 'ਤੇ ਪੁੱਜੀਆਂ ਸਮਾਜਿਕ, ਧਾਰਮਿਕ ਤੇ ਰਾਜਨੀਤਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਜੇਤੂਆਂ ਨੂੰ ਇਨਾਮ ਤਕਸੀਮ ਕੀਤੇ।

ਇਸ ਦੰਗਲ ਕਮੇਟੀ ਦੇ ਪ੍ਰਬੰਧਕ ਪਲਵਿੰਦਰ ਸਿੰਘ, ਸਮਸ਼ੇਰ ਸਿੰਘ, ਗੁਰਦਿਆਲ ਸਿੰਘ ਪੰਚ, ਜਸਵੰਤ ਸਿੰਘ, ਜਸਪ੍ਰਰੀਤ ਸਿੰਘ, ਸਨੀ, ਗੁਰਦਰਸ਼ਨ ਸਿੰਘ, ਰਾਜਿੰਦਰ ਸਿੰਘ, ਚੰਨਣ ਸਿੰਘ, ਭਰਪੂਰ ਸਿੰਘ, ਰਛਪਾਲ ਸਿੰਘ ਕਾਨੂੰਨਗੋ, ਮਨਿੰਦਰ ਸਿੰਘ ਆਦਿ ਸਹਿਯੋਗ ਦਿੱਤਾ ਗਿਆ।