ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਹਿਤਕਾਰ ਸਦਨ ਵੱਲੋਂ ਗੁਰਪੁਰਵਾਸੀ ਮੱਲ ਸਿੰਘ ਦੀਆਂ ਰਚਨਾਵਾਂ 'ਤੇ ਆਧਾਰਤ ਪੁਸਤਕ 'ਕਲਮੀ ਯਾਦਾਂ' ਰਿਲੀਜ਼ ਕੀਤੀ ਗਈ। ਡਾ.ਭੁਪਿੰਦਰ ਕੌਰ ਪ੍ਰਰੋਫੈਸਰ ਸਰਕਾਰੀ ਕਾਲਜ ਹੁਸ਼ਿਆਰਪੁਰ ਜਿਨ੍ਹਾਂ ਵੱਲੋਂਪੁਸਤਕ ਦੀ ਸੰਪਾਦਨਾ ਕੀਤੀ ਗਈ ਹੈ, ਨੇ ਦੱਸਿਆ ਕਿ ਮੱਲ ਸਿੰਘ ਦੇ ਸਪੁੱਤਰਾਂ ਰਾਹੀਂ ਸਾਂਭੇ ਕਲਮ ਖਜ਼ਾਨੇ ਨੂੰ ਇਸ ਪੁਸਤਕ ਵਿਚ ਪੇਸ਼ ਕੀਤਾ ਗਿਆ ਹੈ। ਮੱਲ ਸਿੰਘ ਨੇ ਆਪਣੇ ਜੀਵਨ ਕਾਲ ਦੌਰਾਨ ਵੱਖ-ਵੱਖ ਗੁਰਮਤਿ ਤੇ ਪੰਜਾਬੀ ਸਾਹਿਤ ਦੇ ਰਸਾਲਿਆਂ ਵਿਚ ਛਪਦੇ ਲੇਖਾਂ ਬਾਰੇ ਜੋ ਰਾਇ ਆਪਣੇ ਪੱਤਰਾਂ ਰਾਹੀਂ ਪ੍ਰਗਟ ਕੀਤੀ ਸੀ ਉਸ ਨੂੰ ਇਸ ਪੁਸਤਕ ਰਾਹੀਂ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਉਨ੍ਹਾਂ ਦੀ ਵਿਸ਼ਾਲ ਅਧਿਐਨ ਰੁਚੀ ਨੇ ਜਿਥੇ ਉਨ੍ਹਾਂ ਨੂੰ ਅਮੀਰ ਅਨੁਭਵ ਬਖਸ਼ੇ ਉਥੇ ਕਲਮ ਦਾ ਉਦਮ ਵੀ ਝੋਲੀ ਪਾਇਆ। ਪਿ੍ਰੰ.ਰਾਮ ਸਿੰਘ ਸਾਬਕਾ ਪਿ੍ਰੰਸੀਪਲ ਅਕਾਲ ਡਿਗਰੀ ਕਾਲਜ ਮਸਤੂਆਣਾ ਨੇ ਪੁਸਤਕ ਪੜਚੋਲ ਪੇਸ਼ ਕਰਦਿਆਂ ਇਸ ਨੂੰ ਇੱਕ ਸਫਲ ਪ੍ਰਕਾਸ਼ਨਾ ਦੱਸਿਆ ਅਤੇ ਇਸ ਪੁਸਤਕ ਤੋਂ ਪ੍ਰਰੇਰਣਾ ਲੈਣ ਦੀ ਅਪੀਲ ਕੀਤੀ।ਇਸ ਮੌਕੇ ਮੱਲ ਸਿੰਘ ਦੇ ਸਪੁੱਤਰ ਗੁਰਦਰਸ਼ਨ ਸਿੰਘ ਨੇ ਉਨ੍ਹਾਂ ਦੀਆਂ ਜੀਵਨ ਯਾਦਾਂ ਨੂੰ ਸਰੋਤਿਆਂ ਦੇ ਸਨਮੁੱਖ ਪੇਸ਼ ਕੀਤਾ। ਉਨ੍ਹਾਂ ਦੱਸਿਆ ਕਿ ਮੱਲ ਸਿੰਘ ਨੇ ਵਹਿਮਾਂ ਭਰਮਾਂ ਅਤੇ ਸਮਾਜ ਦੀਆਂ ਫਾਲਤੂ ਰਸਮਾਂ ਦੇ ਵਿਰੋਧੀ ਰਹਿੰਦਿਆਂ ਗੁਰੂ ਦੀ ਸਿਖਿਆ ਨੂੰ ਜੀਵਨ ਅੰਦਰ ਢਾਲ ਕੇ ਇੱਕ ਸੱਚੇ ਸੁੱਚੇ ਸਿੱਖ ਦਾ ਸਾਦਗੀ ਵਾਲਾ ਜੀਵਨ ਬਤੀਤ ਕੀਤਾ।ਇਸ ਸਮੇਂ ਬਿ੍ਗੇਡੀਅਰ ਸੁਖਦੇਵ ਸਿੰਘ, ਪ੍ਰਰੋ. ਰਵਿੰਦਰ ਸਿੰਘ ਬਰਾੜ ਅਤੇ ਪਰਿਵਾਰ ਦੇ ਦੇਸ਼ ਵਿਦੇਸ਼ 'ਚੋਂ ਆਏ ਮੈਂਬਰਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਜਤਿੰਦਰਪਾਲ ਸਿੰਘ, ਪ੍ਰਤਾਪ ਸਿੰਘ ਸਾਬਕਾ ਚੇਅਰਮੈਨ, ਮੁੱਖ ਸਰਪ੍ਰਸਤ ਪਿ੍ਰੰ. ਰਾਮ ਸਿੰਘ, ਇੰਦਰਪਾਲ ਸਿੰਘ ਰੋਪੜ, ਭਾਈ ਕਾਨ੍ਹ ਸਿੰਘ ਨਾਭਾ ਦੇ ਨਿਰਦੇਸ਼ਕ ਗੁਰਮੀਤ ਸਿੰਘ, ਡਾ. ਬਲਵਿੰਦਰਪਾਲ ਸਿੰਘ ਅਤੇ ਡਾ. ਸਰਬਜੋਤ ਕੌਰ ਲੁਧਿਆਣਾ ਨੇ ਵੀ ਵਿਚਾਰ ਰੱਖੇ। ਸਟੇਜ ਦਾ ਸੰਚਾਲਨ ਬੀਬਾ ਰੋਮੀ ਦਿਵਗੁਣ ਨੇ ਕੀਤਾ।ਇਸ ਮੌਕੇ ਸਰੋਤਿਆਂ ਵਿੱਚ ਅਨੁਰਾਗ ਸਿੰਘ, ਜਸਵੰਤ ਸਿੰਘ ਅਮਨ, ਡਾ. ਹਰੀ ਸਿੰਘ ਜਾਚਕ, ਸੁਰਜੀਤ ਸਿੰਘ ਲੋਹੀਆ, ਗੁਰਜਿੰਦਰ ਸਿੰਘ, ਚਿਰਜੀਵ ਸਿੰਘ, ਗੁਰਸ਼ਰਨ ਸਿੰਘ, ਪ੍ਰਰੋ. ਹਰਦੇਵ ਸਿੰਘ ਗਰੇਵਾਲ, ਰਣਜੀਤ ਕੌਰ, ਹਰਦੀਪ ਸਿੰਘ, ਹਰਜੀਤ ਸਿੰਘ ਖਾਲਸਾ, ਅਜੀਤ ਸਿੰਘ ਅਰੋੜਾ, ਡਾ. ਮਹਿੰਦਰ ਸਿੰਘ ਅਤੇ ਇਕਬਾਲ ਸਿੰਘ ਆਈਪੀਐੱਸ ਆਦਿ ਹਾਜ਼ਰ ਸਨ।

---