ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੁਧਿਆਣਾ ਪੁਲਿਸ ਨੇ ਆਮ ਲੋਕਾਂ ਨੂੰ ਚੌਕਸਕਰਨ ਲਈ ਆਪਣੇ ਅਧਿਕਾਰਤ ਇੰਟਰਨੈੱਟ ਮੀਡੀਆ ਪਲੇਟਫਾਰਮ ’ਤੇ 42 ਸੈਕੰਡ ਦਾ ਇਕ ਜਾਗਰੂਕਤਾ ਵੀਡੀਓ ਜਾਰੀ ਕੀਤਾ ਹੈ। ਵੀਡੀਓ ’ਚ ਪੁਲਿਸ ਅਧਿਕਾਰੀ ਅਮਰਿੰਦਰ ਸਿੰਘ ਨੇ ਵਿਸਥਾਰ ਨਾਲ ਦੱਸਿਆ ਹੈ ਕਿ ਕਿਵੇਂ ਇਕ ਛੋਟੀ ਜਿਹੀ ਗਲਤੀ ਲੋਕਾਂ ਨੂੰ ਕੰਗਾਲ ਬਣਾ ਸਕਦੀ ਹੈ।

ਗਗਨਦੀਪ ਰਤਨ, ਜਾਗਰਣ, ਲੁਧਿਆਣਾ : ਸਾਈਬਰ ਠੱਗਾਂ ਨੇ ਦੇਸ਼ ’ਚ ਸਿਸਟਮ ਬਦਲਣ ਦੇ ਨਾਂ ’ਤੇ ਨਵੀਂ ਪਾਰਟੀ ਕਾਕਰੋਚ ਜਨਤਾ ਪਾਰਟੀ (ਸੀਜੇਪੀ) ’ਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ। ਨੌਜਵਾਨਾਂ ਨੂੰ ਪਾਰਟੀ ’ਚ ਵੱਡੀ ਜ਼ਿੰਮੇਵਾਰੀ ਮਿਲਣ ਦਾ ਲਾਲਚ ਦੇ ਕੇ ਠੱਗ ਫਿਸ਼ਿੰਗ ਲਿੰਕ ਭੇਜੇ ਜਾ ਰਹੇ ਹਨ। ਲਿੰਕ ’ਤੇ ਕਲਿਕ ਕਰਦੇ ਹੀ ਮੋਬਾਈਲ ਫੋਨ ਹੈਕ ਹੋ ਰਿਹਾ ਹੈ ਤੇ ਲੋਕਾਂ ਦੀ ਬੈਂਕਿੰਗ ਜਾਣਕਾਰੀ ਸਾਈਬਰ ਅਪਰਾਧੀਆਂ ਤੱਕ ਪਹੁੰਚ ਰਹੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਲੁਧਿਆਣਾ ਪੁਲਿਸ ਨੇ ਆਮ ਲੋਕਾਂ ਨੂੰ ਚੌਕਸਕਰਨ ਲਈ ਆਪਣੇ ਅਧਿਕਾਰਤ ਇੰਟਰਨੈੱਟ ਮੀਡੀਆ ਪਲੇਟਫਾਰਮ ’ਤੇ 42 ਸੈਕੰਡ ਦਾ ਇਕ ਜਾਗਰੂਕਤਾ ਵੀਡੀਓ ਜਾਰੀ ਕੀਤਾ ਹੈ। ਵੀਡੀਓ ’ਚ ਪੁਲਿਸ ਅਧਿਕਾਰੀ ਅਮਰਿੰਦਰ ਸਿੰਘ ਨੇ ਵਿਸਥਾਰ ਨਾਲ ਦੱਸਿਆ ਹੈ ਕਿ ਕਿਵੇਂ ਇਕ ਛੋਟੀ ਜਿਹੀ ਗਲਤੀ ਲੋਕਾਂ ਨੂੰ ਕੰਗਾਲ ਬਣਾ ਸਕਦੀ ਹੈ।
ਵੀਡੀਓ ’ਚ ਦੱਸਿਆ ਗਿਆ ਹੈ ਕਿ ਕਾਕਰੋਚ ਪਾਰਟੀ ਦੇ ਲਿੰਕ ’ਤੇ ਲੋਕਾਂ ਨੂੰ ਅਹੁਦੇ ਦਿੱਤੇ ਜਾ ਰਹੇ ਹਨ। ਉਨ੍ਹਾਂ ਤੋਂ ਉਨ੍ਹਾਂ ਦੀ ਫੋਟੋ ਮੰਗੀ ਜਾਂਦੀ ਹੈ ਤੇ ਇਕ ਗ੍ਰਾਫਿਕ ਬਣਾ ਕੇ ਭੇਜਿਆ ਜਾਂਦਾ ਹੈ, ਜਿਸ ’ਚ ਫੋਟੋ ਭੇਜਣ ਵਾਲੇ ਸ਼ਖਸ ਦਾ ਫੋਟੋ ਲਗਾ ਕੇ ਉਸਨੂੰ ਪਾਰਟੀ ਦਾ ਅਹੁਦਾ ਦੇ ਕੇ ਗ੍ਰਾਫਿਕ ਭੇਜ ਦਿੱਤਾ ਜਾਂਦਾ ਹੈ। ਲੋਕਾਂ ਨੂੰ ਲੱਗਦਾ ਹੈ ਕਿ ਉਹ ਪਾਰਟੀ ਦੇ ਮੈਂਬਰ ਬਣ ਗਏ ਹਨ, ਜਦਕਿ ਉਨ੍ਹਾਂ ਦੇ ਫੋਟੋ ਦਾ ਇਸਤੇਮਾਲ ਠੱਗ ਲੋਨ ਲੈਣ, ਕ੍ਰੈਡਿਟ ਕਾਰਡ ਬਣਵਾਉਣ ਤੇ ਫਰਜ਼ੀ ਆਈਡੀ ਬਣਾਉਣ ’ਚ ਕਰ ਰਹੇ ਹਨ।
ਲਿੰਕ ’ਤੇ ਕਲਿਕ ਕਰਦੇ ਹੀ ਰਿਮੋਟ ਮੋਡ ’ਤੇ ਚਲਾ ਜਾਂਦਾ ਹੈ ਫੋਨ
ਕਾਕਰੋਚ ਜਨਤਾ ਪਾਰਟੀ ਟ੍ਰੇਡਿੰਗ ’ਚ ਹੋਣ ਦੇ ਕਾਰਨ ਠੱਗਾਂ ਨੇ ਇਕ ਲਿੰਕ ਤਿਆਰ ਕੀਤਾ ਹੈ। ਇਸ ’ਤੇ ਲਿਖਿਆ ਹੈ ਕਿ ਦੇਸ਼ ਨੂੰ ਬਦਲਣਾ ਹੈ ਤਾਂ ਪਾਰਟੀ ਨਾਲ ਜੁੜੋ। ਪਾਰਟੀ ਨਾਲ ਜੁੜਨ ਲਈ ਲਿੰਕ ’ਤੇ ਕਲਿੱਕ ਕਰੋ ਤੇ ਤੁਸੀਂ ਰਜਿਸਟਰ ਹੋ ਜਾਓਗੇ। ਤੁਸੀਂ ਪਾਰਟੀ ਦੇ ਵ੍ਹਟਸਐਪ ਗਰੁੱਪ, ਮੈਸੰਜਰ ਤੇ ਇੰਸਟਾਗ੍ਰਾਮ ਇਨਬਾਕਸ ਨਾਲ ਜੁੜ ਜਾਣਗੇ। ਅਜਿਹੇ ’ਚ ਲੋਕ ਉਕਤ ਲਿੰਕ ’ਤੇ ਜਾਣੇ-ਅਣਜਾਣੇ ’ਚ ਕਲਿੱਕ ਕਰ ਦਿੰਦੇ ਹਨ। ਇਸਦੇ ਬਾਅਦ ਉਨ੍ਹਾਂ ਦਾ ਫੋਨ ਜਾਂ ਲੈਪਟਾਪ ਰਿਮੋਟ ਮੋਡ ਯਾਨੀ ਹੈਕ ਹੋ ਜਾਂਦਾ ਹੈ। ਇਸ ’ਚ ਸਾਰੀ ਡਿਟੇਲ ਜਿਸ ’ਚ ਬੈਂਕ ਖਾਤੇ ਦੀ ਡਿਟੇਲ, ਪਰਸਨਲ ਫੋਟੋ ਠੱਗਾਂ ਵਲੋਂ ਆਪਣੇ ਕਬਜ਼ੇ ’ਚ ਲੈ ਲਈ ਜਾਂਦੀ ਹੈ। ਇਸ ਤੋਂ ਬਾਅਦ ਉਹ ਤੁਹਾਡੀ ਇਸ ਡਿਟੇਲ ਦੀ ਮਦਦ ਨਾਲ ਤੁਹਾਡੇ ਖਾਤੇ ਨੂੰ ਖਾਲੀ ਕਰ ਦਿੰਦੇ ਹਨ ਜਾਂ ਫਿਰ ਬਲੈਕਮੇਲ ਕਰਦੇ ਹਨ।
ਸਾਈਬਰ ਪੁਲਿਸ ਨੇ ਜਾਰੀ ਕੀਤੀ ਐਡਵਾਇਜ਼ਰੀ
- ਜੇਕਰ ਤੁਸੀਂ ਲਿੰਕ ਕਲਿੱਕ ਕਰ ਦਿੱਤਾ ਹੈ ਤਾਂ ਤੁਰੰਤ ਇਸਦੀ ਸ਼ਿਕਾਇਤ 1930 ਹੈਲਪਲਾਈਨ ਨੰਬਰ ’ਤੇ ਕਰੋ। ਲਿਖਤ ਸ਼ਿਕਾਇਤ ਆਪਣਏ ਨਜ਼ਦੀਕੀ ਸਾਈਬਰ ਥਾਣੇ ’ਚ ਦਰਜ ਕਰਾਓ।
- ਤੁਸੀਂ ਬੈਂਕ ਖਾਤਿਆਂ ’ਤੇ ਤੁਰੰਤ ਕੈਸ਼ ਟਰਾਂਜ਼ੈਕਸ਼ਨ ਨੂੰ ਬੰਦ ਕਰਵਾਓ ਤੇ ਕ੍ਰੈਡਿਟ ਜਾਂ ਡੈਬਿਟ ਕਾਰਡ ਨੂੰ ਬਲਾਕ ਕਰਵਾ ਦਿਓ।
- ਮੈਸੰਜਰ ਤੇ ਇੰਸਟਾਗ੍ਰਾਮ ’ਤੇ ਆਉਣ ਵਾਲੇ ਲਿੰਕ ਨੂੰ ਬਿਨਾ ਖੋਲ੍ਹੇ ਹੀ ਡਿਲੀਟ ਕਰੋ।
- ਲਿੰਕ ਕਲਿੱਕ ਹੋ ਗਿਆ ਹੈ ਤਾਂ ਤੁਰੰਤ ਆਪਣਏ ਫੋਨ ਆਪ ਕਰ ਦਿਓ, ਤਾਂ ਜੋ ਕੋਈ ਐਕਟੀਵਿਟੀ ਨਾ ਹੋ ਸਕੇ।