ਜਗਦੇਵ ਗਰੇਵਾਲ, ਜੋਧਾਂ : ਕਾਂਗਰਸ ਪਾਰਟੀ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ ਚਲਾਈ ਜਾ ਰਹੀ 'ਭਾਰਤ ਜੋੜੋ ਯਾਤਰਾ' ਨੂੰ ਪੰਜਾਬ ਵਾਸੀਆਂ ਵੱਲੋਂ ਵੱਡਾ ਹੁੰਗਾਰਾ ਤੇ ਪਿਆਰ ਮਿਲਿਆ ਹੈ ਜਿਸ ਲਈ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਬਹੁੁਤ ਖੁੁਸ਼ ਤੇ ਸਤੁੰਸ਼ਟ ਹੈ।

ਉਕਤ ਪ੍ਰਗਟਾਵਾ ਡਾ. ਕਰਨ ਸੋਨੀ ਜੋਧਾਂ ਸਪੋਕਸਮੈਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ 'ਭਾਰਤ ਜੋੜੋ ਯਾਤਰਾ' ਦਾ ਮੁੱਖ ਉਦੇਸ਼ ਦੇਸ਼ ਵਿੱਚੋਂ ਨਫ਼ਰਤ ਤੇ ਵੈਰ ਵਿਰੋਧ ਦੀ ਰਾਜਨੀਤੀ ਖਤਮ ਕਰ ਕੇ ਪਿਆਰ ਤੇ ਸਾਂਝੀਵਾਲਤਾ ਦਾ ਮਾਹੌਲ ਬਣਾਉਣਾ ਹੈ, ਇਸੇ ਕਾਰਨ ਕਾਂਗਰਸ ਪਾਰਟੀ ਨਾਲ ਹਰ ਵਰਗ ਤੇ ਧਰਮ ਦੇ ਲੋਕ ਜੁੜ ਰਹੇ ਹਨ ਤੇ ਦਿਨੋ ਦਿਨ ਕਾਂਗਰਸ ਪਾਰਟੀ ਦਾ ਪਰਿਵਾਰ ਹੋਰ ਤੋਂ ਹੋਰ ਵੱਡਾ ਹੁੰਦਾ ਜਾ ਰਿਹਾ ਹੈ।

ਇਸ ਮੌਕੇ ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਚੌਧਰੀ ਨੇ ਕਿਹਾ ਪੰਜਾਬ ਮਹਾਨ ਗੁਰੂਆਂ ਤੇ ਸ਼ਹੀਦ ਸੂਰਮਿਆਂ ਦੀ ਧਰਤੀ ਹੈ ਪੰਜਾਬ ਵਾਸੀਆਂ ਨੇ ਦੇਸ਼ ਤੇ ਆਈ ਹਰ ਬਿਪਤਾ ਤੇ ਮੁਸ਼ਕਲ ਸਮੇਂ ਹਮੇਸ਼ਾ ਮੂਹਰੇ ਹੋ ਕਿ ਕੁਰਬਾਨੀਆਂ ਦਿੱਤੀਆਂ।