ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਜੀਤੋ ਲੁਧਿਆਣਾ ਚੈਪਟਰ ਦੇ ਸਹਿਯੋਗ ਨਾਲ ਜੀਤੋ ਲੁਧਿਆਣਾ ਲੇਡੀਜ਼ ਵਿੰਗ ਦਾ ਸਹੂੰ ਚੁੱਕ ਸਮਾਗਮ ਸ਼ਨੀਵਾਰ ਨੂੰ ਐੱਸਐੱਸ ਜੈਨ ਸਥਾਨਕ ਵਿਖੇ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਪੂਜਾ ਕਰਕੇ ਕੀਤੀ ਗਈ। ਸ਼ਮਾ ਰੋਸ਼ਨ ਕਰਨ ਦੀ ਰਸਮ ਮੇਂਟਰ ਅਭਿਲਾਸ਼ ਓਸਵਾਲ, ਰੰਜਨਾ ਓਸਵਾਲ, ਨਵ-ਨਿਯੁਕਤ ਚੇਅਰਮੈਨ ਮੰਜੂ ਓਸਵਾਲ, ਕੰਚਨ ਜੈਨ, ਵੀਨਾ ਜੈਨ, ਸੀਰਤ ਓਸਵਾਲ ਅਤੇ ਰਾਜੀਵ ਜੈਨ ਚਮਨ ਨੇ ਅਦਾ ਕੀਤੀ।

ਨਵੀਂ ਕਾਰਜਕਾਰਨੀ ਵਿੱਚ ਜੀਤੋ ਲੁਧਿਆਣਾ ਚੈਪਟਰ ਮਹਿਲਾ ਵਿੰਗ ਦੇ ਮੈਂਟਰ ਅਭਿਲਾਸ ਓਸਵਾਲ, ਰੰਜਨਾ ਜੈਨ, ਚੇਅਰਪਰਸਨ ਮੰਜੂ ਓਸਵਾਲ, ਵਾਈਸ ਚੇਅਰਮੈਨ ਕੰਚਨ ਜੈਨ, ਮੁੱਖ ਸਕੱਤਰ ਸੀਰਤ ਓਸਵਾਲ, ਸੰਯੁਕਤ ਸਕੱਤਰ ਏਕਤਾ ਜੈਨ, ਭਾਨੂ ਜੈਨ, ਪ੍ਰਾਂਜਲਾ ਜੈਨ ਖਜਾਨਚੀ, ਨੀਰਾ ਜੈਨ, ਕਰੁਣਾ ਓਸਵਾਲ ਸਹਿ-ਖਜਾਨਚੀ , ਕਾਰਜਕਾਰੀ ਮੈਂਬਰਾਂ ਵਿੱਚ ਸੋਨੀਆ ਜੈਨ, ਅਮਿਤਾ ਜੈਨ, ਸ਼ਿਲਪਾ ਜੈਨ, ਗਜਲ ਜੈਨ, ਮੰਜੂ ਸਿੰਘੀ, ਵਿਨੋਦ ਦੇਵੀ ਰਾਣਾ, ਸੀਲਾ ਜੈਨ, ਰਿਚਾ ਜੈਨ, ਜੋਤੀ ਜੈਨ, ਨਮਿਤਾ ਜੈਨ, ਨੀਰਾ ਜੈਨ, ਨਿਸੂ ਜੈਨ ਸ਼ਾਮਲ ਹਨ। ਇਸ ਮੌਕੇ ਚੇਅਰਪਰਸਨ ਮੰਜੂ ਓਸਵਾਲ ਨੇ ਸਲਾਨਾ ਗਤੀਵਿਧੀਆਂ ਦੀ ਰਿਪੋਰਟ ਪੇਸ਼ ਕੀਤੀ ਅਤੇ ਨਾਲ ਹੀ ਭਵਿੱਖ ਦੀਆਂ ਨਵੀਆਂ ਯੋਜਨਾਵਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਇਸ ਮੌਕੇ ਜੀਤੋ ਲੁਧਿਆਣਾ ਚੈਪਟਰ ਦੇ ਚੇਅਰਮੈਨ ਭੂਸਣ ਜੈਨ ਨੇ ਨਵੀਂ ਕਾਰਜਕਾਰਨੀ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਮਹਾਂਵੀਰ ਜੈਅੰਤੀ ਸ਼ਾਨਦਾਰ ਢੰਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਮੁੱਖ ਸਕੱਤਰ ਰਾਜੀਵ ਜੈਨ ਨੇ ਕਿਹਾ ਕਿ ਨੌਜਵਾਨ ਵਰਗ ਨੂੰ ਆਰਥਿਕ ਤੌਰ 'ਤੇ ਮਜਬੂਤ ਬਣਾਉਣਾ ਚਾਹੀਦਾ ਹੈ। ਮੰਚ ਸੰਚਾਲਕ ਦੀ ਭੂਮਿਕਾ ਸੋਨੀਆ ਜੈਨ ਨੇ ਨਿਭਾਈ।