ਲੱਕੀ ਘੁਮੈਤ, ਸਾਹਨੇਵਾਲ/ਲੁਧਿਆਣਾ : ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਾਹਨੇਵਾਲ ਦੀ ਵਿਦਿਆਰਥਣ ਜਸਮੀਨ ਕੌਰ ਨੇ ਪੀਐੱਸਟੀਐੱਸਈ ਦੀ ਪ੍ਰਰੀਖਿਆ 'ਚ ਆਪਣੀ ਥਾਂ ਬਣਾ ਕੇ ਆਪਣੇ ਸਕੂਲ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਇਹ ਜਾਣਕਾਰੀ ਸਕੂਲ ਪਿ੍ਰੰਸੀਪਲ ਕਰਮਜੀਤ ਕੌਰ ਨੇ 'ਪੰਜਾਬੀ ਜਾਗਰਣ' ਟੀਮ ਨੂੰ ਦੱਸਿਆ। ਉਨ੍ਹਾਂ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਨੇ ਸਾਲ 2019-2020 ਦੀ ਪੀਐੱਸਟੀਐੱਸਈ ਦੀ ਪ੍ਰਰੀਖਿਆ 'ਚ ਜ਼ਿਲ੍ਹੇ 'ਚ ਆਪਣੀ ਵੱਖਰੀ ਪਛਾਣ ਬਣਾਈ। ਇਹ ਪ੍ਰਰੀਖਿਆ ਪਾਸ ਕਰਕੇ ਉਹ ਸਕਾਲਰਸ਼ਿਪ ਜਿੱਤਣ ਚ ਸਫ਼ਲ ਹੋਈ। ਉਨ੍ਹਾਂ ਕਿਹਾ ਕਿ ਇਸ ਪ੍ਰਰੀਖਿਆ 'ਚ 22 ਜ਼ਿਲਿ੍ਹਆਂ 'ਚੋਂ 500 ਵਿਦਿਆਰਥੀ ਸਫ਼ਲ ਰਹੇ ਹਨ। ਜ਼ਿਲ੍ਹੇ 'ਚੋਂ ਕੁੱਲ 27 ਬੱਚਿਆਂ ਨੇ ਇਹ ਪ੍ਰਰੀਖਿਆ ਪਾਸ ਕੀਤੀ ਹੈ। ਵਿਦਿਆਰਥੀਆਂ ਦੀ ਇਸ ਪ੍ਰਰਾਪਤੀ ਨਾਲ ਜਿੱਥੇ ਸਕੂਲ ਦਾ ਨਾਮ ਰੌਸ਼ਨ ਹੋਇਆ ਹੈ, ਉੱਥੇ ਹੀ ਉਨ੍ਹਾਂ ਇਹ ਪ੍ਰਰੀਖਿਆ ਪਾਸ ਕਰਕੇ ਆਪਣੇ ਮਾਪਿਆਂ ਦਾ ਨਾਮ ਵੀ ਰੌਸ਼ਨ ਕੀਤਾ ਹੈ, ਜੋ ਸਾਡੇ ਸਭ ਲਈ ਮਾਣ ਵਾਲੀ ਗੱਲ ਹੈ। ਪਿੰ੍ਸੀਪਲ ਕਰਮਜੀਤ ਕੌਰ ਨੇ ਕਿਹਾ ਕਿ ਇਸੇ ਸਾਲ ਬੱਚੀ ਨੇ ਨੈਸ਼ਨਲ ਮੀਨਜ਼ ਕਮ ਮੈਰਿਟ ਸਕਾਲਰਸ਼ਿਪ 'ਚ ਵੀ ਸਕੂਲ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਸਕੂਲ ਦੇ 9 ਹੋਰ ਬੱਚਿਆਂ ਨੇ ਵੀ ਇਹ ਪ੍ਰਰੀਖਿਆ ਪਾਸ ਕੀਤੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਅਜਿਹੇ ਟੈਸਟ ਸਿਰਫ਼ ਸਰਕਾਰੀ ਸਕੂਲਾਂ ਦੇ ਬੱਚੇ ਹੀ ਦੇ ਸਕਦੇ ਹਨ। ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਆਪਣੇ ਬੱਚੇ ਸਰਕਾਰੀ ਸਕੂਲ 'ਚ ਹੀ ਦਾਖ਼ਲ ਕਰਵਾਈਏ ਤਾਂ ਕਿ ਇਨ੍ਹਾਂ ਸਹੂਲਤਾਂ ਤੋਂ ਕੋਈ ਵੀ ਬੱਚਾ ਵਾਂਝਾ ਨਾ ਰਹੇ। ਇਸ ਮੌਕੇ ਉਨ੍ਹਾਂ ਸਮੂਹ ਸਕੂਲ ਸਟਾਫ਼ ਦੇ ਨਾਲ-ਨਾਲ ਸਫ਼ਲ ਹੋਏ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਭਵਿੱਖ 'ਚ ਵੀ ਬਾਕੀ ਬੱਚਿਆਂ ਤੋਂ ਅਜਿਹੀ ਪ੍ਰਰਾਪਤੀ ਦੀ ਆਸ ਰੱਖਦੇ ਹਾਂ।