ਜੇਐੱਨਐੱਨ, ਜਗਰਾਓਂ : ਇੱਥੋਂ ਦੇ ਕੋਠੇ ਸ਼ੇਰਜੰਗ 'ਚ ਰਹਿਣ ਵਾਲੇ ਜਸਬੀਰ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਇਸ ਅੰਨ੍ਹੇ ਕਤਲ ਦੀ ਮਾਸਟਰ ਮਾਈਂਡ ਉਸ ਦੀ ਪਤਨੀ ਦਲਜੀਤ ਕੌਰ ਤੇ ਉਸ ਦਾ ਪ੍ਰਰੇਮੀ ਹਰਕ੍ਰਿਸ਼ਨ ਸਿੰਘ ਨਿਕਲਿਆ। ਸੂਤਰਾਂ ਦੀ ਮੰਨੀਏ, ਤਾਂ ਪੁਲਿਸ ਨੇ ਜਸਬੀਰ ਦੇ ਕਤਲ ਦੇ ਦੋਸ਼ 'ਚ ਉਸ ਦੀ ਪਤਨੀ ਦਲਜੀਤ ਕੌਰ ਨੂੰ ਹਿਰਾਸਤ 'ਚ ਲੈ ਲਿਆ ਹੈ, ਜਦਕਿ ਉਸ ਦਾ ਪ੍ਰਰੇਮੀ ਹਰਕ੍ਰਿਸ਼ਨ ਸਿੰਘ ਤੇ ਉਸ ਦਾ ਕਤਲ ਕਰਨ ਵਾਲੇ ਦੋਸ਼ੀ ਹਾਲੇ ਤਕ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ। ਇਸ ਸਭ ਨੂੰ ਪੁਲਿਸ ਦੇ ਕਿਸੇ ਵੀ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ, ਪਰ ਐਤਵਾਰ ਨੂੰ ਪੁਲਿਸ ਦੇ ਉੱਚ ਅਧਿਕਾਰੀ ਇਸ ਬਾਰੇ ਪ੍ਰਰੈੱਸ ਵਾਰਤਾ ਕਰ ਸਕਦੇ ਹਨ। ਸੂਤਰਾਂ ਦੀ ਮੰਨੀਏ, ਤਾਂ ਦਲਜੀਤ ਕੌਰ ਦੀ ਮੌਜੂਦਗੀ 'ਚ ਹੀ ਜਸਬੀਰ ਸਿੰਘ ਦਾ ਬੇਰਹਿਮੀ ਨਾਲ ਚਾਕੂ ਮਾਰ ਕੇ ਕਤਲ ਕੀਤਾ ਗਿਆ। ਉਸ ਤੋਂ ਬਾਅਦ ਦਲਜੀਤ ਕੌਰ ਨੇ ਡਰਾਮਾ ਰਚਿਆ ਕਿ ਉਨ੍ਹਾਂ ਦੇ ਘਰ 'ਚ ਅਣਪਛਾਤੇ ਲੋਕ ਦਾਖ਼ਲ ਹੋਏ ਸਨ ਜਿਨ੍ਹਾਂ ਨੇ ਉਸ ਨੂੰ ਬੰਨ੍ਹ ਕੇ ਉਸ ਦੇ ਪਤੀ ਦੀ ਹੱਤਿਆ ਕਰ ਦਿੱਤੀ। ਖ਼ੁਦ ਨੂੰ ਜ਼ਖ਼ਮੀ ਹੋਣ ਦੇ ਬਹਾਨੇ ਉਹ ਹਸਪਤਾਲ 'ਚ ਦਾਖ਼ਲ ਕਰਵਾਈ ਗਈ। ਜਿਸ ਨੂੰ ਪੁਲਿਸ ਨੇ ਉਦੋਂ ਹਿਰਾਸਤ 'ਚ ਨਹੀਂ ਲਿਆ ਸੀ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਕੇ ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ। ਜਿਹੜੇ ਦੋ ਮੁਲਜ਼ਮ ਜਿਨ੍ਹਾਂ ਨੇ ਜਸਬੀਰ ਸਿੰਘ ਦਾ ਕਤਲ ਕੀਤਾ ਸੀ, ਉਹ ਹਰਕ੍ਰਿਸ਼ਨ ਸਿੰਘ ਨੇ ਹੀ ਹਾਇਰ ਕਰਕੇ ਭੇਜੇ ਸਨ, ਜਿਸ ਬਾਰੇ ਦਲਜੀਤ ਕੌਰ ਨੂੰ ਜਾਣਕਾਰੀ ਨਹੀਂ ਹੈ। ਹੁਣ ਪੁਲਿਸ ਲਗਾਤਾਰ ਹਰਕ੍ਰਿਸ਼ਨ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਉਸ ਦੀ ਗਿ੍ਫ਼ਤਾਰੀ ਤੋਂ ਬਾਅਦ ਉਹ ਹਾਇਰ ਕੀਤੇ ਗਏ ਮੁਲਜ਼ਮਾਂ ਦੇ ਸੰਬੰਧ 'ਚ ਜਾਣਕਾਰੀ ਮਿਲ ਸਕੇਗੀ। ਫਿਲਹਾਲ ਕੋਈ ਵੀ ਪੁਲਿਸ ਅਧਿਕਾਰੀ ਇਸ ਮਾਮਲੇ 'ਚ ਮੰੂਹ ਖੋਲ੍ਹਣ ਲਈ ਤਿਆਰ ਨਹੀਂ ਹੈ।