v> ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : 1995 'ਚ ਘੰਟਾ ਘਰ ਚੌਕ ਨੇੜੇ ਹੋਏ ਬੰਬ ਬਲਾਸਟ ਦੇ ਮਾਮਲੇ 'ਚ ਜਗਤਾਰ ਸਿੰਘ ਹਵਾਰਾ ਨੂੰ ਅਡੀਸ਼ਨਲ ਸੈਸ਼ਨ ਜੱਜ ਅਤੁਲ ਕਸਾਨਾ ਦੀ ਅਦਾਲਤ ਨੇ ਕਲੀਨ ਚਿੱਟ ਦਿੰਦਿਆਂ ਬਰੀ ਕਰ ਦਿੱਤਾ ਹੈ। ਸਰਕਾਰੀ ਧਿਰ ਨੇ 23 ਗਵਾਹ ਪੇਸ਼ ਕੀਤੇ, ਪਰ ਕਿਸੇ ਨੇ ਵੀ ਹਵਾਰਾ ਦੀ ਵਾਰਦਾਤ ਦੇ ਸਮੇਂ ਪਛਾਣ ਨਹੀਂ ਕੀਤੀ। ਜਦੋਂ ਇਹ ਬੰਬ ਬਲਾਸਟ ਹੋਇਆ ਸੀ, ਉਦੋਂ ਪੰਜਾਬ 'ਚ ਅੱਤਵਾਦ ਦਾ ਦੌਰ ਸੀ।

ਮਾਮਲੇ 'ਚ ਜਗਤਾਰ ਸਿੰਘ ਹਵਾਰਾ ਨੂੰ ਦੋਸ਼ੀ ਬਣਾਇਆ ਗਿਆ। 1995 'ਚ ਘੰਟਾ ਘਰ ਦੇ ਲਾਗੇ ਹੋਏ ਧਮਾਕੇ ਦੇ ਮਾਮਲੇ ਵਿੱਚ ਥਾਣਾ ਕੋਤਵਾਲੀ ਦੀ ਪੁਲਿਸ ਨੇ ਜਗਤਾਰ ਸਿੰਘ ਹਵਾਰਾ ਦੇ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਕਾਬਲੇ ਗੌਰ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਕੁਝ ਦਿਨ ਪਹਿਲੋਂ ਆਰਡੀਐਕਸ ਦੇ ਮਾਮਲੇ ਵਿੱਚ ਵੀ ਬਰੀ ਕਰ ਦਿੱਤਾ ਗਿਆ ਸੀ।

Posted By: Amita Verma