ਸੰਜੀਵ ਗੁਪਤਾ, ਜਗਰਾਓਂ : ਜਗਰਾਓਂ ਸੀਆਈਏ ਸਟਾਫ ਦੀ ਪੁਲਿਸ ਨੇ ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਕੇ ਸੂਬੇ ਭਰ ਵਿਚ ਤਸੱਕਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਇਸ ਦੌਰਾਨ ਸ਼ਰਾਬ ਦੀ ਪੇਟੀਆਂ ਨਾਲ ਲੱਦਿਆ ਕੈਂਟਰ ਸਮੇਤ 3 ਤੇ ਸੂਬੇ 'ਚ ਸ਼ਰਾਬ ਦੀ ਸਪਲਾਈ ਕਰਦਿਆਂ ਅੱਗੇ ਕਾਰ ਲਾ ਕੇ ਬਤੌਰ ਪਾਈਲਟ ਪੁਲਿਸ ਕਾਰਵਾਈ ਤੋਂ ਅਗਾਹ ਕਰਨ ਵਾਲਾ ਸਵਿਫਟ ਕਾਰ ਚਾਲਕ ਵੀ ਕਾਰ ਸਮੇਤ ਜਾ ਫੜਿਆ। ਸੀਆਈਏ ਸਟਾਫ ਦੇ ਮੁਖੀ ਇੰਸਪੈਕਟਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਮੁਖਬਰ ਵੱਲੋਂ ਪੰਜਾਬ ਭਰ ਵਿਚ ਹਰਿਆਣਾ ਦੀ ਸਸਤੀ ਸ਼ਰਾਬ ਲਿਆ ਕੇ ਸਰਕਾਰ ਨੂੰ ਮੋਟਾ ਚੂਨਾ ਲਾਉਣ ਵਾਲੇ ਜ਼ਿਲ੍ਹਾ ਪਟਿਆਲਾ ਦੇ 4 ਮੈਂਬਰੀ ਗੈਂਗ ਦੇ ਇਲਾਕੇ ਵਿਚ ਵੀ ਵੱਡੀ ਪੱਧਰ 'ਤੇ ਸ਼ਰਾਬ ਸਪਲਾਈ ਕਰਨ ਦੀ ਸੂਚਨਾ ਮਿਲੀ ਤਾਂ ਸਬ-ਇੰਸਪੈਕਟਰ ਗੁਰਸੇਵਕ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਚਚਰਾੜੀ ਡਰੇਨ ਪੁਲ਼ 'ਤੇ ਨਾਕਾਬੰਦੀ ਕੀਤੀ। ਇਸੇ ਦੌਰਾਨ ਸਾਹਮਣਿਓਂ ਆ ਰਹੀ ਇਕ ਸਵਿਫਟ ਕਾਰ ਦਾ ਚਾਲਕ ਪੁਲਿਸ ਪਾਰਟੀ ਨੂੰ ਦੇਖ ਕੇ ਭੱਜਣ ਲੱਗਾ ਤਾਂ ਪੁਲਿਸ ਪਾਰਟੀ ਨੇ ਪਹਿਲਾਂ ਉਸ ਨੂੰ ਕਾਬੂ ਕੀਤਾ ਅਤੇ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨ ੇ ਦੱਸਿਆ ਕਿ ਉਸ ਦੇ ਪਿਛੇ ਸ਼ਰਾਬ ਨਾਲ ਭਰਿਆ ਕੈਂਟਰ ਆ ਰਿਹਾ ਸੀ। ਇਸ ਦੌਰਾਨ ਪੁਲਿਸ ਪਾਰਟੀ ਨੇ ਕੈਂਟਰ ਨੂੰ ਘੇਰ ਲਿਆ। ਤਲਾਸ਼ੀ ਲੈਣ 'ਤੇ ਕੈਂਟਰ 'ਚੋਂ 250 ਪੇਟੀਆਂ ਸ਼ਰਾਬ ਦੀਆਂ, ਜਿਨਾਂ੍ਹ ਵਿਚ 125 ਪੇਟੀਆਂ ਸ਼ਰਾਬ ਠੇਕਾ ਮਾਰਕਾ ਮਾਲਟਾ ਤੇ 125 ਪੇਟੀਆਂ ਮਾਰਕਾ ਸੋਫੀ ਬਰਾਮਦ ਹੋਈਆਂ। ਇਹ ਸਾਰੀ ਸ਼ਰਾਬ ਹਰਿਆਣਾ ਮਾਰਕਾ ਸੀ। ਇਸ 'ਤੇ ਪੁਲਿਸ ਪਾਰਟੀ ਨੇ ਬਲਰਾਜ ਸਿੰਘ ਉਰਫ ਰਾਜ ਪੁੱਤਰ ਭਜਨ ਸਿੰਘ ਵਾਸੀ ਆਲਮਪੁਰਾ (ਰਾਜਪੁਰਾ), ਹਰਪ੍ਰਰੀਤ ਸਿੰਘ ਲਾਡੀ ਪੁੱਤਰ ਅਮਰ ਸਿੰਘ, ਸੁਖਦੇਵ ਸਿੰਘ ਉਰਫ ਜੱਜ ਪੁੱਤਰ ਗੁਰਦੀਪ ਸਿੰਘ ਵਾਸੀਆਨ ਕੋਲੀ, ਸੰਦੀਪ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਮਾਂਗੇਵਾਲ (ਪਟਿਆਲਾ) ਨੂੰ ਗਿ੍ਫਤਾਰ ਕਰ ਲਿਆ। ਉਨਾਂ੍ਹ ਦੱਸਿਆ ਕਿ ਇਨਾਂ੍ਹ ਚਾਰਾਂ ਨੂੰ ਅਦਾਲਤ 'ਚ ਪੇਸ਼ ਕਰ ਕੇ 26 ਜੁਲਾਈ ਤਕ ਇਨਾਂ੍ਹ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ।