ਕੌਸ਼ਲ ਮੱਲ੍ਹਾ, ਹਠੂਰ

ਜਗਰਾਓਂ ਤੋਂ ਹਠੂਰ ਨੂੰ ਜਾਂਦੀ ਖਸਤਾ ਹਾਲਤ ਸੜਕ ਦੇ ਚੱਲਦਿਆਂ ਹਠੂਰ ਦਾ ਆਈਸੋਲੇਸ਼ਨ ਸੈਂਟਰ ਰਾਏਕੋਟ ਦੇ ਪਿੰਡ ਗੋਂਦਵਾਲ ਵਿਖੇ ਸਿਫ਼ਟ ਕਰ ਦਿੱਤਾ ਗਿਆ। ਵਰਣਨਯੋਗ ਹੈ ਕਿ ਸਿਵਲ ਹਸਪਤਾਲ ਹਠੂਰ ਅਧੀਨ ਪੈਂਦੇ ਪਿੰਡ ਚੌਂਕੀਮਾਨ 'ਚ ਕੋਰੋਨਾ ਵਾਇਰਸ ਪੀੜ੍ਹਤਾਂ ਦੇ ਪਾਏ ਜਾਣ 'ਤੇ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਹਠੂਰ ਵਿਚ 50 ਬਿਸਤਿਰਆਂ ਵਾਲਾ ਆਈਸੋਲੇਸ਼ਨ ਸੈਂਟਰ ਸਥਾਪਤ ਕੀਤਾ ਗਿਆ ਸੀ। ਇਸ ਸੈਂਟਰ ਵਿਚ ਰੋਜ਼ਾਨਾ ਪ੍ਰਸ਼ਾਸਨਕ ਅਤੇ ਸਿਹਤ ਵਿਭਾਗ ਦੇ ਅਫਸਰਾਂ ਦੇ ਕਾਫਲੇ ਦੀ ਆਵਾਜਾਈ ਕਾਰਨ ਟੁੱਟੀਆਂ ਸੜਕਾਂ ਇਸ ਸਫਰ ਲਈ ਸਿਰਦਰਦੀ ਬਣਦੀਆਂ ਸਨ। ਜਿਸ ਨੂੰ ਲੈ ਕੇ ਵਿਭਾਗ ਵੱਲੋਂ ਇਹ ਸੈਂਟਰ ਹੁਣ ਰਾਏਕੋਟ ਤੋ ਬਰਾਨਾਲਾ ਮੁੱਖ ਰੋਡ ਤੇ ਸਥਿਤ ਜੀਐੱਚਜੀ ਗੋਂਦਵਾਲ ਵਿਖੇ ਸ਼ਿਫਟ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਹਠੂਰ ਦੇ ਐੱਸਐੱਮਓ ਡਾ. ਰਿਪਜੀਤ ਕੌਰ ਨੇ ਦੱਸਿਆ ਕਿ ਹੁਣ ਜੇ ਹਠੂਰ ਵਿਖੇ ਕੋਈ ਵੀ ਕੋਰੋਨਾ ਵਾਇਰਸ ਦਾ ਮਰੀਜ਼ ਆਉਦਾ ਹੈ ਤਾਂ ਉਹ ਮੁੱਢਲੀ ਸਹਾਇਤਾ ਦੇ ਕੇ ਜੀਐੱਚਜੀ ਹਸਪਤਾਲ ਗੋਂਦਵਾਲ ਵਿਖੇ ਇਲਾਜ ਲਈ ਭੇਜਣਗੇ।