ਸਟਾਫ ਰਿਪੋਰਟਰ, ਖੰਨਾ : ਇਸਕਾਨ ਫੈਸਟੀਵਲ ਕਮੇਟੀ ਖੰਨਾ ਵੱਲੋਂ ਚੇਅਰਮੈਨ ਪਵਨ ਸਚਦੇਵਾ ਦੀ ਅਗਵਾਈ 'ਚ ਇਸਕਾਨ ਪ੍ਰਚਾਰ ਕੇਂਦਰ ਖੰਨਾ ਵਿਖੇ ਰਾਮ ਨੌਮੀ ਦਾ ਤਿਉਹਾਰ ਸ਼ਰਧਾ ਭਾਵ ਨਾਲ ਮਨਾਇਆ ਗਿਆ। ਇਸ ਦੌਰਾਨ ਵਿਧਾਇਕ ਤਰੁਨਪ੍ਰਰੀਤ ਸਿੰਘ ਸੋਂਦ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਤੇ ਆਸ਼ੀਰਵਾਦ ਲਿਆ।

ਸੰਸਥਾ ਵੱਲੋਂ ਵਿਸ਼ੇਸ਼ ਰੂਪ 'ਚ ਪੁੱਜੇ ਵਿਧਾਇਕ ਤਰੁਨਪ੍ਰਰੀਤ ਸਿੰਘ ਸੋਂਦ ਨੂੰ ਸਨਮਾਨਿਤ ਕੀਤਾ ਗਿਆ। ਚੇਅਰਮੈਨ ਗੋਵਿੰਦ ਦਾਸ (ਪਵਨ ਸਚਦੇਵਾ) ਵੱਲੋਂ ਸ਼੍ਰੀਮਦ ਭਾਗਵਤ ਗੀਤਾ ਬਾਰੇ ਸ਼ਰਧਾਲੂਆਂ ਨੂੰ ਜਾਣੂ ਕਰਵਾਇਆ ਗਿਆ। ਸੰਸਥਾ ਜਨਰਲ ਸਕੱਤਰ ਹਰਵਿੰਦਰ ਸ਼ੰਟੂ, ਸੰਜੀਵ ਸ਼ਰਮਾ, ਡਾ. ਰਾਜੀਵ ਰਿਹਾਨ ਦੇ ਨਾਲ ਨਾਲ ਵੱਡੀ ਗਿਣਤੀ ਆਈਆਂ ਮਹਿਲਾ ਸ਼ਰਧਾਲੂਆਂ ਵੱਲੋਂ ਹਰਿ ਨਾਮ ਸੰਕੀਰਤਨ ਕੀਤਾ ਗਿਆ।