ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਵਿਦਿਆਰਥੀ ਭਵਨ 'ਚ ਪੰਜਾਬੀ ਲੇਖਕ ਈਸ਼ਰ ਸਿੰਘ ਸੋਬਤੀ ਨੂੰ ਜੀਵਨ ਸ਼ਤਾਬਦੀ ਸੰਪੂਰਨ ਕਰਨ 'ਤੇ ਜੀਵਨ ਸਾਥਣ ਹਰਸ਼ਰਨ ਕੌਰ ਸੋਬਤੀ ਸਮੇਤ ਦੋਸ਼ਾਲਾ, ਯਾਦਗਾਰੀ ਚਿੰਨ੍ਹ 'ਤੇ ਸ਼ਲਾਘਾ ਪੱਤਰ ਦੇ ਕੇ ਸਨਮਾਨਤ ਕੀਤਾ ਗਿਆ। ਸ਼ਲਾਘਾ ਪੱਤਰ ਡਾ. ਜਗਵਿੰਦਰ ਜੋਧਾ ਨੇ ਪੇਸ਼ ਕੀਤਾ। ਸਨਮਾਨਤ ਕਰਨ ਦੀ ਰਸਮ 'ਚ ਸਮਾਗਮ ਦੇ ਪ੍ਰਧਾਨ ਪ੍ਰਰੋ: ਗੁਰਭਜਨ ਸਿੰਘ ਗਿੱਲ, ਦਰਸ਼ਨ ਬੁੱਟਰ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ, ਸੁਰਿੰਦਰ ਕੈਲੇ, ਪਿ੍ਰੰ: ਪ੍ਰਰੇਮ ਸਿੰਘ ਬਜਾਜ ਸਾਬਕਾ ਜਨਰਲ ਸਕੱਤਰ ਪੰਜਾਬੀ ਸਾਹਿਤ ਅਕੈਡਮੀ, ਸਕੱਤਰ ਡਾ. ਗੁਰਇਕਬਾਲ ਸਿੰਘ ਤੇ ਡਾ. ਐੱਸਐੱਨ ਸੇਵਕ ਸ਼ਾਮਲ ਹੋਏ।

ਯੰਗ ਰਾਈਟਰਜ਼ ਅਸੋਸੀਏਸ਼ਨ ਦੀ ਪ੍ਰਰੋ. ਇੰਚਾਰਜ ਦੇਵਿੰਦਰ ਦਿਲਰੂਪ ਤੇ ਪੰਜਾਬੀ ਸਾਹਿਤ ਅਕਾਡਮੀ ਦੇ ਸਕੱਤਰ ਸਰਗਰਮੀਆਂ ਡਾ. ਗੁਰਇਕਬਾਲ ਸਿੰਘ ਨੇ ਸਮੁੱਚੇ ਸਮਾਗਮ ਦੀ ਸੰਚਾਲਨ ਕਰਦਿਆਂ ਸਵਾਗਤੀ ਸ਼ਬਦ ਕਹੇ। ਪੰਜਾਬੀ ਸਾਹਿਤ ਅਕੈਡਮੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ ਨੇ ਕਿਹਾ ਕਿ ਸਾਲ 2019 ਲੇਖਕਾਂ ਦੀਆਂ ਚਾਰ ਜਨਮ ਸ਼ਤਾਬਦੀਆਂ ਦਾ ਸਾਲ ਹੈ। ਜਸਵੰਤ ਸਿੰਘ ਕੰਵਲ, ਅੰਮਿ੍ਤਾ ਪ੍ਰਰੀਤਮ, ਈਸ਼ਰ ਸਿੰਘ ਸੋਬਤੀ 'ਤੇ ਗੁਰਦੇਵ ਸਿੰਘ ਮਾਨ ਦੀ ਜਨਮ ਸ਼ਤਾਬਦੀ ਮਨਾਉਣ ਲਈ ਅਸੀਂ ਜਸਵੰਤ ਸਿੰਘ ਕੰਵਲ 'ਤੇ ਅੰਮਿ੍ਤਾ ਪ੍ਰਰੀਤਮ ਤੋਂ ਬਾਦ ਈਸ਼ਰ ਸਿੰਘ ਸੋਬਤੀ ਦਾ ਜਨਮ ਸ਼ਤਾਬਦੀ ਜਸ਼ਨ ਮਨਾ ਰਹੇ ਹਾਂ। ਨੇੜ ਭਵਿੱਖ 'ਚ ਗੁਰਦੇਵ ਸਿੰਘ ਮਾਨ ਯਾਦਗਾਰੀ ਸਮਾਗਮ ਕਰਵਾਵਾਂਗੇ। ਪਿੰ੍ਸੀਪਲ ਕਿ੍ਸ਼ਨ ਸਿੰਘ ਦਾ ਲਿਖਿਆ ਖੋਜ ਪੱਤਰ ਡਾ. ਜਗਵਿੰਦਰ ਜੋਧਾ ਸਕੱਤਰ ਪੰਜਾਬੀ ਸਾਹਿਤ ਅਕਾਡਮੀ ਨੇ ਪੜਿ੍ਹਆ। ਜਸਵੰਤ ਸਿੰਘ ਅਮਨ ਨੇ ਈਸ਼ਰ ਸਿੰਘ ਸੋਬਤੀ ਦੀਆਂ ਤਿੰਨ ਪੁਸਤਕਾਂ ਬਾਰੇ ਠੋਸ ਵਿਚਾਰ ਪੇਸ਼ ਕੀਤੇ।

ਈਸ਼ਰ ਸਿੰਘ ਸੋਬਤੀ ਦੇ ਸਪੁੱਤਰ 'ਤੇ ਪੰਜਾਬ ਹਰਿਆਣਾ ਹਾਈਕੋਰਟ ਦੇ ਸੀਨੀਅਰ ਵਕੀਲ ਭਰਤਬੀਰ ਸਿੰਘ ਸੋਬਤੀ ਨੇ ਕਿਹਾ ਕਿ ਘਣਛਾਵੇਂ ਬਿਰਖ ਸੋਬਤੀ ਦੀ ਛਾਵੇਂ ਸਾਡਾ ਪਰਿਵਾਰ ਚੰਗੀ ਜੀਵਨ ਜਾਚ ਵਾਲਾ ਮਾਹੌਲ ਮਾਣ ਰਿਹਾ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ ਨੇ ਕਿਹਾ ਕਿ ਸਦੀ ਜਿੱਡੇ ਲੇਖਕ ਦੀ ਸੰਗਤ ਮਾਣਨਾ ਸਾਡੇ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਵੀ ਸੋਬਤੀ ਦਾ ਸਨਮਾਨ ਕੀਤਾ ਜਾਵੇਗਾ।

ਕਰਮਜੀਤ ਸਿੰਘ ਅੌਜਲਾ ਨੇ ਵੀ ਈਸ਼ਰ ਸਿੰਘ ਸੋਬਤੀ ਦੀ ਸਾਹਿਤਕ ਘਾਲਣਾ ਬਾਰੇ ਸ਼ਲਾਘਾਕਾਰੀ ਵਿਚਾਰ ਪੇਸ਼ ਕੀਤੇ। ਪੰਜਾਬੀ ਸਾਹਿਤ ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਈਸ਼ਰ ਸਿੰਘ ਸੋਬਤੀ ਨਾਲ ਪਿਛਲੇ 27 ਸਾਲ ਦੀ ਸਾਂਝ ਇਸ ਗੱਲ ਦਾ ਸਬੂਤ ਹੈ ਕਿ ਉਹ ਲਗਾਤਾਰ ਸਿਰਜਣਸ਼ੀਲ ਹਨ ਤੇ 9 ਕਿਤਾਬਾਂ ਲਿਖ ਚੁੱਕੇ ਹਨ। ਸਮਾਗਮ 'ਚ ਪਿ੍ਰੰ: ਪ੍ਰਰੇਮ ਸਿੰਘ ਬਜਾਜ, ਹਰਬੰਸ ਮਾਲਵਾ, ਸੁਖਦੇਵ ਸਿੰਘ ਲਾਜ, ਡਾ:ਸਤਿੰਦਰ ਸਿੰਘ ਸੋਬਤੀ, ਸਰਬਜੀਤ ਕੌਰ, ਡਾ. ਪਰਵੀਨ ਸੋਬਤੀ, ਡਾ. ਗੁਰਵਿੰਦਰ ਸਿੰਘ ਕੋਛੜ, ਸੁਰਿੰਦਰਜੀਤ ਚੌਹਾਨ ਨਾਭਾ, ਅਮਰਜੀਤ ਸਿੰਘ ਸੇਖੋਂ, ਜਸਮੀਤ ਕੌਰ, ਡਾ. ਸੰਤੋਖ ਸਿੰਘ, ਡਾ. ਅਨਿਲ ਸ਼ਰਮਾ, ਅਸ਼ੋਕ ਥਾਪਰ, ਚਿਰੰਜੀਵ ਸਿੰਘ, ਬਲਕੌਰ ਸਿੰਘ ਗਿੱਲ, ਅਮਰੀਕ ਸਿੰਘ ਬਤਰਾ ਤੇ ਸੁਰਿੰਦਰ ਸਿੰਘ ਧਾਲੀਵਾਲ ਐਡਵੋਕੇਟ ਹਾਜ਼ਰ ਸਨ।