ਦਲਵਿੰਦਰ ਰਛੀਨ, ਰਾਏਕੋਟ : ਆਮ ਆਦਮੀ ਪਾਰਟੀ ਪੰਜਾਬ ਦੇ ਨਵ-ਨਿਯੁਕਤ ਮੁੱਖ ਬੁਲਾਰਾ ਮਲਵਿੰਦਰ ਸਿੰਘ ਕੰਗ ਨਾਲ ਉਨ੍ਹਾਂ ਦੇ ਮਿੱਤਰ ਤੇ ਰਾਏਕੋਟ ਦੇ ਵਪਾਰੀ ਆਗੂ ਸੁਮਿਤ ਪਾਸੀ ਵੱਲੋਂ ਹੋਰਨਾਂ ਪੁਰਾਣੇ ਕਾਲਜ ਸਮੇਂ ਦੇ ਸਾਥੀਆਂ ਨਾਲ ਮੁਲਾਕਾਤ ਕੀਤੀ ਗਈ। ਇਸ ਮੌਕੇ ਕੰਗ ਨੂੰ ਪਾਰਟੀ ਦਾ ਮੁੱਖ ਬੁਲਾਰਾ ਬਣਨ 'ਤੇ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਵਪਾਰੀ ਵਰਗ ਖਾਸਕਰ ਛੋਟੇ ਵਪਾਰੀਆਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵੀ ਵਿਚਾਰ-ਚਰਚਾ ਕੀਤੀ। ਜਿਸ ਦੌਰਾਨ ਕੰਗ ਨੇ ਵਪਾਰੀ ਵਰਗ ਦੀਆਂ ਸਮੱਸਿਆਵਾਂ ਨੂੰ ਪੂਰੀ ਸੰਜੀਦਗੀ ਨਾਲ ਸੁਣਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਲਿਆ ਕੇ ਜਲਦ ਹੱਲ ਕਰਵਾਉਣ ਦਾ ਭਰੋਸਾ ਦਿੱਤਾ।

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਪਾਰੀ ਆਗੂ ਸੁਮਿਤ ਪਾਸੀ ਨੇ ਦੱਸਿਆ ਕਿ ਉਹ ਤੇ ਮਲਵਿੰਦਰ ਸਿੰਘ ਕੰਗ ਨਾਲ ਗੌਰਮਿੰਟ ਕਾਲਜ ਲੁਧਿਆਣਾ ਵਿਖੇ ਇਕੱਠੇ ਪੜ੍ਹਦੇ ਸਨ ਤੇ ਮਲਵਿੰਦਰ ਕੰਗ ਸ਼ੁਰੂ ਤੋਂ ਇੱਕ ਮਿਹਨਤੀ ਸੁਭਾਅ ਦੇ ਇਨਸਾਨ ਹਨ, ਜੋ ਹਰ ਕੰਮ ਬੜ੍ਹੀ ਲਗਨ ਨਾਲ ਕਰਦੇ ਹਨ, ਜਿਸ ਦੇ ਚਲਦੇ ਅੱਜ ਇਸ ਮੁਕਾਮ 'ਤੇ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਤੇ 'ਆਪ' ਤੋਂ ਪੰਜਾਬ ਦੇ ਲੋਕਾਂ ਨੂੰ ਕਾਫ਼ੀ ਉਮੀਦਾਂ ਹਨ, ਬਲਕਿ ਆਪ ਪਾਰਟੀ ਪੰਜਾਬ ਸੂਬੇ ਨੂੰ ਖੁਸ਼ਹਾਲ ਬਣਾਉਣ ਲਈ ਬੇਹਤਰੀਨ ਫੈਸਲੇ ਲਵੇਗੀ। ਇਸ ਮੌਕੇ ਕਾਲਜ ਸਮੇਂ ਦੇ ਸਮੂਹ ਦੋਸਤਾਂ ਨੇ ਮਲਵਿੰਦਰ ਸਿੰਘ ਕੰਗ ਜਿੰਦਗੀ ਦੀ ਇਸ ਨਵੀਂ ਪਾਰੀ ਲਈ ਸ਼ੁਭਕਾਮਨਾਵਾਂ ਦਿੱਤੀ। ਇਸ ਮੌਕੇ ਰਾਜਵਿੰਦਰ ਸਿੰਘ ਰਾਜਾ ਕੈਨੇਡਾ, ਹਰਪ੍ਰਰੀਤ ਸਿੰਘ ਸੰਧੂ (ਭਾਊ), ਜਗਵਿੰਦਰ ਬਰਾੜ ਆਦਿ ਹਾਜ਼ਰ ਸਨ।