ਸੁਖਦੇਵ ਸਿੰਘ, ਲੁਧਿਆਣਾ

ਸਤਪਾਲ ਮਿੱਤਲ ਸਕੂਲ ਦੀ 6ਵੀਂ ਦੀ ਵਿਦਿਆਰਥਣ ਨੇ ਸਭ ਤੋਂ ਘੱਟ ਉੱਮਰ 'ਚ ਮੁਗੁ ਐਵਾਰਡ ਹਾਸਲ ਕੀਤਾ ਹੈ। ਸਤਯਨ ਨਾਮਯਾ ਜੋਸ਼ੀ ਨੂੰ ਮੁਗੁ ਇੰਟਰਨੈਸ਼ਨਲ ਫਾਊਂਡੇਸ਼ਨ ਵੱਲੋਂ ਈ-ਇਨੋਵੇਸ਼ਨ ਐਵਾਰਡ-2018 ਲਈ ਚੁਣਿਆ ਗਿਆ ਹੈ। ਇਨ੍ਹਾਂ ਇਨਾਮਾਂ ਲਈ 18 ਦੇਸ਼ਾਂ ਤੋਂ 3000 ਤੋਂ ਵੱਧ ਨਾਮਜ਼ਦਗੀਆਂ ਪ੍ਰਾਪਤ ਹੋਈਆਂ। 27 ਪ੍ਮੁੱਖ ਹਸਤੀਆਂ 'ਚੋਂ ਨਾਮਯਾ ਇਕ ਹੈ। ਮੁਗੁ ਇੰਟਰਨੈਸ਼ਨਲ ਫਾਊਂਡੇਸ਼ਨ ਅੰਤਰਰਾਸ਼ਟਰੀ ਪੱਧਰ 'ਤੇ ਮਸ਼ਹੂਰ ਸੰਗਠਨ ਹੈ ਤੇ ਭਾਰਤ 'ਚ ਪ੍ਮੁੱਖ ਸੰਗਠਨਾਂ 'ਚੋਂ ਇਕ ਹੈ। ਨਾਮਯਾ ਜੋ 12 ਸਾਲ ਦੀ ਬੱਚੀ ਹੈ, ਦੂਜਿਆਂ ਲਈ ਮਿਸਾਲ ਬਣ ਗਈ ਹੈ। ਕੋਲੈਬੋਰੇਸ਼ਨ, ਮਾਈਨਕਰਾਫਟ, ਸਕਾਈਪ ਸਿੱਖਣਾ ਉਦੋਂ ਹੀ ਸ਼ੁਰੂ ਕਰ ਦਿੱਤਾ ਜਦੋਂ ਨਾਮਯਾ ਸਿਰਫ਼ 10 ਸਾਲ ਦੀ ਸੀ। ਨਾਮਯਾ ਨੇ ਸਿਰਫ ਸਕੂਲ ਦੇ ਅਧਿਆਪਕਾਂ ਨੂੰ ਹੀ ਨਹੀਂ, ਸਗੋਂ ਸ਼ਹਿਰ ਤੇ ਭਾਰਤ 'ਚ ਆਈਟੀ ਉਪਕਰਨ 'ਤੇ ਸਿਖਲਾਈ ਦਿੱਤੀ ਹੈ। ਉਸ ਦੀਆਂ ਪ੍ਰਾਪਤੀਆਂ 'ਚ ਵੱਖ-ਵੱਖ ਗਲੋਬਲ ਪ੍ਰਾਜੈਕਟ ਤੇ 30 ਗੂਗਲ ਤੇ ਮਾਈਕਰੋਸੋਫਟ ਸਰਟੀਫਿਕੇਸ਼ਨ ਵੀ ਹਾਸਲ ਕੀਤੇ ਹੋਏ ਹਨ। ਨਾਮਯਾ ਜੋਸ਼ੀ ਨੇ ਕਿਹਾ ਕਿ ਇਹ ਉਪਲੱਬਧੀ ਮੇਰੇ ਅਕਾਦਮਿਕ ਜੀਵਨ ਦਾ ਸਭ ਤੋਂ ਵੱਡਾ ਸਨਮਾਨ ਹੈ। ਉਹ ਖੁਸ਼ਕਿਸਮਤ ਹੈ ਕਿ ਮੈਂ ਸਤਪਾਲ ਮਿੱਤਲ ਸਕੂਲ ਦੀ ਵਿਦਿਆਰਥਣ ਹੈ, ਜਿੱਥੇ ਅਧਿਆਪਕਾਂ ਨੇ ਆਪਣੇ ਵਿਦਿਆਰਥੀਆਂ ਨੂੰ ਸਭ ਤੋਂ ਮਹੱਤਵਪੂਰਨ ਤਰੀਕੇ ਨਾਲ ਉਤਸ਼ਾਹਿਤ ਕੀਤਾ ਹੈ। ਭੁਪਿੰਦਰ ਗੋਗੀਆ ਪਿ੍ੰਸੀਪਲ ਸਤਪਾਲ ਮਿੱਤਲ ਸਕੂਲ ਨੇ ਇਸ ਸ਼ਾਨਦਾਰ ਸਫਲਤਾ ਲਈ ਨਾਮਯਾ ਨੂੰ ਵਧਾਈ ਦਿੱਤੀ।