ਮਨਦੀਪ ਸਰੋਏ, ਜੋਧਾਂ

ਪਿੰਡ ਗੁੱਜਰਵਾਲ ਵਿਖੇ ਕਾਲਖ ਰੋਡ ਤੇ ਸਥਿਤ ਸ਼ਮਸ਼ਾਨਘਾਟ ਵਿਖੇ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦੀ ਸ਼ੁਰੂਆਤ ਸਿਮਰਜੀਤ ਕੌਰ ਗਰੇਵਾਲ ਮੈਂਬਰ ਬਲਾਕ ਸੰਮਤੀ ਦੀ ਅਗਵਾਈ ਹੇਠ ਹੋਈ। ਸਿਮਰਜੀਤ ਕੌਰ ਨੇ ਕਿਹਾ ਕਿ ਪਹਿਲਾਂ ਇਸ ਰੋਡ ਤੇ ਮੁਹੱਲੇ ਦੀਆਂ ਗਲੀਆਂ ਇੰਟਰਲਾਕ ਕੀਤੀਆਂ ਗਈਆਂ ਅਤੇ ਹੁਣ 2 ਲੱਖ ਰੁਪਏ ਦੀ ਲਾਗਤ ਨਾਲ ਇਸ ਸ਼ਮਸ਼ਾਨ ਘਾਟ ਨੂੰ ਸੁੰਦਰ ਬਣਾਇਆ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ, ਪਰਮਜੀਤ ਸਿੰਘ ਪੰਮੀ, ਗੁਰਪ੍ਰਰੀਤ ਸਿੰਘ, ਕੁਲਜੀਤ ਸਿੰਘ ਲਾਲੀ, ਰਾਜਿੰਦਰ ਸਿੰਘ, ਕਮਲਜੀਤ ਕਮਲ, ਸਨੀ ਗਿੱਲ, ਜਸਵਿੰਦਰ ਸਿੰਘ ਜੱਸੀ, ਅਮਰੀਕ ਸਿੰਘ, ਗੁਰਨਾਮ ਸਿੰਘ, ਰਾਜਵੰਤ ਸਿੰਘ ਰਾਜੂ ਆਦਿ ਹਾਜ਼ਰ ਸਨ।