ਸੁਖਦੇਵ ਸਿੰਘ, ਲੁਧਿਆਣਾ

ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਵਿਖੇ ਛੇਵੀਂ ਤੋਂ ਅੱਠਵੀਂ ਜਮਾਤ ਲਈ ਅੰਤਰ ਹਾਊਸ ਸਟੋਰੀ ਟੇਲਿੰਗ ਮੁਕਾਬਲਾ ਕਰਵਾਇਆ ਗਿਆ। ਇਹ ਮੁਕਾਬਲਾ ਵਿਦਿਆਰਥੀਆਂ 'ਚ ਬੋਲਣ ਦੇ ਹੁਨਰ ਨੂੰ ਵਧਾਉਣ ਲਈ ਕਰਵਾਇਆ ਗਿਆ। ਇਸ ਮੁਕਾਬਲੇ 'ਚ ਵਿਦਿਆਰਥੀਆਂ ਨੇ ਵੱਖ ਵੱਖ ਵਿਸ਼ਿਆਂ 'ਤੇ ਉਤਸ਼ਾਹ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬਹੁਤ ਸਾਰਾ ਵਿਸ਼ਵਾਸ ਪ੍ਰਰਾਪਤ ਕੀਤਾ। ਕਹਾਣੀ ਸੁਣਾਉਣ ਵਰਗੀਆਂ ਗਤੀਵਿਧੀਆਂ ਬੱਚਿਆਂ ਨੂੰ ਨਵੀਂ ਦੁਨੀਆਂ ਅਤੇ ਕਲਪਨਾ ਨੂੰ ਮੌਕੇ ਪ੍ਰਦਾਨ ਕਰਦੇ ਹਨ। ਭੈਣ-ਭਰਾ ਦੇ ਪਿਆਰ ਅਤੇ ਦੇਖਭਾਲ ਦੀ ਸਾਡੀ ਪਰੰਪਰਾ ਨੂੰ ਧਿਆਨ ਵਿਚ ਰੱਖਦੇ ਹੋਏ ਵਿਦਿਆਰਥੀਆਂ ਨੇ ਸਕੂਲ ਵਿਚ ਰੱਖੜੀਆਂ ਤਿਆਰ ਕੀਤੀਆਂ ਤੇ ਫਿਰ ਉਨ੍ਹਾਂ ਰੱਖੜੀਆਂ ਨੂੰ ਰੈੱਡ ਕਰਾਸ ਸੁਸਾਇਟੀ ਅਤੇ ਇਨਕਮ ਟੈਕਸ ਵਿਭਾਗ ਭੇਜਿਆ ਗਿਆ। ਵਿਦਿਆਰਥੀਆਂ ਨੇ ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਕਿ ਸੇਬ, ਬਿਸਕੁਟ ਆਦਿ ਵੀ ਰੈਡ ਕਰਾਸ ਸੁਸਾਇਟੀ ਨੂੰ ਭੇਜੇ ਗਏ ਵਿਦਿਆਰਥੀਆਂ ਨੇ ਖੁਦ ਰੈਡ ਕਰਾਸ ਸੁਸਾਇਟੀ ਵਿਖੇ ਅਨਾਥ ਬੱਚਿਆਂ ਨੂੰ ਖਾਣ ਪੀਣ ਵਾਲਾ ਭੋਜਨ ਵੰਡਿਆ। ਵੰਡਰਸਕੂਲ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਲਈ ਕਰੀਅਰ ਜਾਗਰੂਕਤਾ ਪ੍ਰਰੋਗਰਾਮ ਕੀਤਾ ਗਿਆ। ਬਾਰ੍ਹਵੀਂ ਲਈ ਵਰਕਸ਼ਾਪ ਸਟ੍ਰੀਮ ਦੇ ਖਾਸ ਕਰੀਅਰ ਵਿਕਲਪਾਂ ਤੇ 10ਵੀਂ ਦੇ ਵਿਦਿਆਰਥੀਆਂ ਲਈ ਇਹ ਕਰੀਅਰ ਐਟੀਚਿਉਡ ਮੈਪਿੰਗ 'ਤੇ ਅਧਾਰਤ ਸੀ। ਵੰਡਰਸਕੂਲ ਦੇ ਸੌਰਭ ਨੇ ਮੈਡੀਕਲ ਤੋਂ ਲੈ ਕੇ ਮਾਸ ਕਮਿਉਨੀਕੇਸ਼ਨ, ਇੰਜੀਨੀਅਰਿੰਗ ਤੋਂ ਈਵੈਂਟ ਮੈਨੇਜਮੈਂਟ, ਸਮੁੰਦਰੀ ਜੀਵ ਵਿਗਿਆਨ ਤੋਂ ਲੈ ਕੇ ਇਨਫਰਮੇਸ਼ਨ ਟੈਕਨਾਲੋਜੀ ਤਕ ਦੇ ਵਿਦਿਆਰਥੀਆਂ ਨੂੰ ਕਰੀਅਰ ਦੀਆਂ ਵੱਖ-ਵੱਖ ਚੋਣਾਂ ਬਾਰੇ ਦੱਸਿਆ। ਇਸ ਪ੍ਰਰੋਗਰਾਮ ਨੇ ਵਿਦਿਆਰਥੀਆਂ ਨੂੰ ਆਪਣੇ ਲੁਕਵੇਂ ਗੁਣ, ਯੋਗਤਾਵਾਂ ਤੇ ਸੰਭਾਵਨਾਵਾਂ ਦਾ ਵਿਸ਼ਲੇਸ਼ਣ ਕਰਨ ਵਿਚ ਸਹਾਇਤਾ ਕੀਤੀ।