v> ਸੰਜੀਵ ਗੁਪਤਾ /ਜਗਰਾਉਂ : ਜਗਰਾਉਂ ਵਿਖੇ ਗਣਤੰਤਰ ਦਿਹਾੜੇ ਤੇ ਸਾਫ਼ ਸਫ਼ਾਈ ਤੋਂ ਲੈ ਕੇ ਸਜਾਵਟ ਤਕ ਸਾਰੀ ਜ਼ਿੰਮੇਵਾਰੀ ਨਿਭਾਉਣ ਵਾਲੇ ਸਫ਼ਾਈ ਸੇਵਕ ਅੱਜ ਉਸ ਸਮੇਂ ਨਾਰਾਜ਼ ਹੋ ਗਏ, ਜਦੋਂ ਉਨ੍ਹਾਂ ਨੂੰ ਸਨਮਾਨ ਲਈ ਸੱਦ ਕੇ ਸਨਮਾਨ ਨਾ ਦਿੱਤਾ ਗਿਆ । ਇਸ ਤੇ ਭੜਕੇ ਸਫ਼ਾਈ ਸੇਵਕਾਂ ਨੇ ਵਿਰੋਧ ਜਤਾਇਆ ਤਾਂ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ । ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਗਣਤੰਤਰ ਦਿਹਾੜੇ ਤੇ ਸਰਕਾਰੀ ਸਮਾਗਮ ਕਰਵਾਇਆ ਗਿਆ ।ਇਸ ਸਮਾਗਮ ਵਿਚ ਡਾਕਟਰਾਂ ਨੂੰ ਸਨਮਾਨ ਕਰਨ ਤੋਂ ਬਾਅਦ ਪ੍ਰਸ਼ਾਸਨ ਨੇ ਇਕਦਮ ਤੋਂ ਸਨਮਾਨ ਸਮਾਗਮ ਬੰਦ ਕਰ ਦਿੱਤਾ, ਜਦੋਂ ਮੁੱਖ ਮਹਿਮਾਨ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਸਮਾਗਮ ਤੋਂ ਜਾਣ ਲੱਗੇ ਤਾਂ ਇਸੇ ਦੌਰਾਨ ਸਫਾਈ ਸੇਵਕ ਨਾਰਾਜ਼ ਹੋ ਗਏ ।ਉਨ੍ਹਾਂ ਮੌਕੇ ਤੇ ਹੀ ਵਿਰੋਧ ਜਤਾਉਂਦਿਆਂ ਕਿਹਾ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਨ੍ਹਾਂ ਨੂੰ ਸਨਮਾਨ ਲਈ ਸਦਕੇ ਸਨਮਾਨ ਨਾ ਦੇ ਕੇ ਅਪਮਾਨ ਕੀਤਾ ਗਿਆ ਹੈ , ਜਦ ਕਿ ਪਿਛਲੇ ਵੀਹ ਦਿਨਾਂ ਤੋਂ ਉਹ ਇਸ ਸਮਾਗਮ ਨੂੰ ਕਰਵਾਉਣ ਲਈ ਤਿਆਰੀਆਂ ਵਿੱਚ ਜੁਟੇ ਹੋਏ ਹਨ। ਇਸ ਤੇ ਮੌਕੇ ਤੇ ਮੌਜੂਦ ਸਫਾਈ ਕਮਿਸ਼ਨ ਦੇ ਚੇਅਰਮੈਨ ਗੇਜਾ ਰਾਮ ਨੇ ਮੁੱਖ ਮਹਿਮਾਨ ਏ ਡੀ ਸੀ ਨੀਰੂ ਕਤਿਆਲ ਗੁਪਤਾ ਦੇ ਮਾਮਲਾ ਧਿਆਨ ਵਿੱਚ ਲਿਆਂਦਾ ਤਾਂ ਉਨ੍ਹਾਂ ਨੇ ਵੀ ਇਸ ਸੰਬੰਧੀ ਕੋਈ ਕਦਮ ਚੁੱਕਣ ਦੀ ਥਾਂ ਐੱਸਡੀਐੱਮ ਨੂੰ ਇਸ ਸੰਬੰਧੀ ਗੱਲ ਕਰਨ ਲਈ ਕਿਹਾ। ਇਸ ਤੇ ਐੱਸਡੀਐੱਮ ਸਫ਼ਾਈ ਸੇਵਕਾਂ ਕੋਲ ਪਹੁੰਚੇ ਪਰ ਸਫਾਈ ਸੇਵਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੀ ਵਾਰ ਜਦੋਂ ਸਨਮਾਨ ਨਾ ਮਿਲਿਆ ਤਾਂ ਇਸ ਵਾਰ ਸਨਮਾਨ ਲਈ ਨਾਮ ਲਿਖਣ ਆਏ ਅਧਿਕਾਰੀਆਂ ਨੂੰ ਸਾਫ ਕਹਿ ਦਿੱਤਾ ਸੀ ਕਿ ਉਹ ਇਹ ਸਨਮਾਨ ਨਹੀਂ ਲੈਣਾ ਚਾਹੁੰਦੇ ਕਿਉਂਕਿ ਉਨ੍ਹਾਂ ਨੂੰ ਨਹੀਂ ਸਨਮਾਨ ਦਿੱਤਾ ਜਾਂਦਾ ।ਇਸ ਇਸ ਦੇ ਬਾਵਜੂਦ ਵਾਅਦਾ ਕੀਤਾ ਗਿਆ ਕਿ ਸਨਮਾਨ ਕੀਤਾ ਜਾਵੇਗਾ ,ਜਿਸ ਤੇ ਉਨ੍ਹਾਂ ਨੇ ਆਪਣੇ ਚਾਰ ਸਾਥੀਆਂ ਦਾ ਨਾਮ ਲਿਖਾਇਆ ਜੋ ਅੱਜ ਤਿਆਰ ਬਰ ਤਿਆਰ ਖੜ੍ਹੇ ਸਨ , ਪਰ ਉਨ੍ਹਾਂ ਨੂੰ ਸਨਮਾਨ ਨਹੀਂ ਦਿੱਤਾ ਗਿਆ। ਇਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਫ਼ਾਈ ਸੇਵਾ ਨੂੰ ਮਨਾਉਣ ਦਾ ਸਿਲਸਿਲਾ ਜਾਰੀ ਰਿਹਾ, ਪਰ ਸਫ਼ਾਈ ਸੇਵਕਾਂ ਨੇ ਸਮਾਗਮ ਦਾ ਵਿਰੋਧ ਕਰਦਿਆਂ ਐਲਾਨ ਕੀਤਾ ਕਿ ਉਹ ਸਮਾਗਮ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕੰਮ ਨਹੀਂ ਕਰਨਗੇ ।

Posted By: Tejinder Thind