ਸੁਸ਼ੀਲ ਕੁਮਾਰ ਸ਼ਸ਼ੀ, ਲੁਧਿਆਣਾ : ਇੰਡਸਟਰੀਅਲ ਏਰੀਆ-ਏ ਦੀ ਇਕ ਫੈਕਟਰੀ ਦੇ ਬਾਹਰੋਂ ਇਨੋਵਾ ਕਾਰ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਮਾਮਲੇ 'ਚ ਥਾਣਾ-2 ਦੀ ਪੁਲਿਸ ਨੇ ਫੈਕਟਰੀ ਦੇ ਮਾਲਕ ਦੇ ਬਿਆਨਾਂ 'ਤੇ ਅਣਪਛਾਤੇ ਚੋਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਥਾਣਾ-2 ਦੀ ਪੁਲਿਸ ਨੂੰ ਇੰਡਸਟਰੀ ਏਰੀਆ-ਏ ਦੇ ਵਾਸੀ ਸੰਦੀਪ ਰਮਨ ਨੇ ਦੱਸਿਆ ਕਿ ਉਨ੍ਹਾਂ ਦੀ ਇੰਡਸਟਰੀ ਏਰੀਆ-ਏ 'ਚ ਹੀ ਸੰਦੀਪ ਇੰਟਰਪ੍ਰਾਈਜਜ਼ ਨਾਂ ਦੀ ਫੈਕਟਰੀ ਹੈ। ਰਾਤ 11 ਵਜੇ ਦੇ ਕਰੀਬ ਸੰਦੀਪ ਨੇ ਆਪਣੀ ਸਿਲਵਰ ਮਟੈਲਿਕ 2015 ਮਾਡਲ ਇਨੋਵਾ ਕਾਰ ਫੈਕਟਰੀ ਦੇ ਬਾਹਰ ਖੜ੍ਹੀ ਕੀਤੀ। ਕੁਝ ਸਮੇਂ ਬਾਅਦ ਜਦ ਸੰਦੀਪ ਕਾਰ ਲੈਣ ਲਈ ਆਪਣੇ ਘਰ ਤੋਂ ਬਾਹਰ ਨਿਕਲੇ ਤਾਂ ਉਨ੍ਹਾਂ ਦੀ ਕਾਰ ਚੋਰੀ ਹੋ ਚੁੱਕੀ ਸੀ। ਤਫ਼ਤੀਸ਼ੀ ਅਫ਼ਸਰ ਏਐੱਸਆਈ ਗੁਰਮੇਲ ਸਿੰਘ ਨੇ ਕਿਹਾ ਕਿ ਪੁਲਿਸ ਨੇ ਸੰਦੀਪ ਦੇ ਬਿਆਨਾਂ 'ਤੇ ਅਣਪਛਾਤੇ ਚੋਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ 'ਚ ਲੈ ਲਈਆਂ ਹਨ। ਪੁਲਿਸ ਜਲਦ ਹੀ ਮਾਮਲਾ ਹੱਲ ਕਰ ਲਵੇਗੀ।