ਜੇਐੱਨਐੱਨ, ਲੁਧਿਆਣਾ : Income Tax Raid : ਆਮਦਨਕਰ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਦੀ ਅਗਵਾਈ 'ਚ ਵਿਭਾਗ ਦੀਆਂ 30 ਟੀਮਾਂ ਨੇ ਵੀਰਵਾਰ ਸਵੇਰੇ ਸ਼ਹਿਰ ਦੇ ਸਾਈਕਲ ਅਤੇ ਪਾਰਟਸ ਮੈਨੂਫੈਕਚਰਰਜ਼ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਵਿਭਾਗ ਦੀ ਇਹ ਕਾਰਵਾਈ ਹਾਲੇ ਜਾਰੀ ਹੈ। ਅਧਿਕਾਰੀਆਂ ਨੇ ਜਾਂਚ ਦੌਰਾਨ ਵੱਡੀ ਗਿਣਤੀ 'ਚ ਦਸਤਾਵੇਜ਼ ਆਪਣੇ ਕਬਜ਼ੇ 'ਚ ਲਏ ਹਨ। ਇਸ ਤੋਂ ਇਲਾਵਾ ਕੰਪਿਊਟਰ 'ਚ ਫੀਡ ਡਾਟਾ ਨੂੰ ਵੀ ਡਾਊਨਲੋਡ ਕੀਤਾ ਜਾ ਰਿਹਾ ਹੈ। ਛਾਪੇਮਾਰੀ ਦੌਰਾਨ ਪੁਲਿਸ ਦਾ ਪੁਖ਼ਤਾ ਇੰਤਜ਼ਾਮ ਕੀਤਾ ਗਿਆ ਹੈ। ਕਿਸੇ ਨੂੰ ਵੀ ਆਉਣ-ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਓਧਰ, ਵਿੰਗ ਦੇ ਅਧਿਕਾਰੀਆਂ ਦਾ ਤਰਕ ਹੈ ਕਿ ਹਾਲੇ ਕਾਰਵਾਈ ਜਾਰੀ ਹੈ, ਇਸ ਲਈ ਕੁਝ ਨਹੀਂ ਕਿਹਾ ਜਾ ਸਕਦਾ। ਵਿਭਾਗ ਅਧਿਕਾਰੀਆਂ ਨੂੰ ਇਸ ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦੀ ਅਨ-ਐਲਾਣੀ ਜਾਇਦਾਦ ਸਾਹਮਣੇ ਆਉਣ ਦਾ ਅਨੁਮਾਨ ਹੈ।

ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਨਵੈਸਟੀਗੇਸ਼ਨ ਵਿੰਗ ਦੇ ਅਧਿਕਾਰੀਆਂ ਦੀਆਂ ਕਰੀਬ 30 ਟੀਮਾਂ ਨੇ ਸ਼ਹਿਰ 'ਚ ਸਾਈਕਲ ਅਤੇ ਪਾਰਟਸ ਨਿਰਮਾਤਾਵਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਟੀਮਾਂ ਨੇ ਸਨਅਤੀ ਇਕਾਈਆਂ, ਵਪਾਰਕ ਅਦਾਰਿਆਂ, ਰਿਹਾਇਸ਼ੀ, ਦਫ਼ਤਰਾਂ, ਗੁਦਾਮਾਂ ਆਦਿ 'ਚ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਇਸ ਦੌਰਾਨ ਅਧਿਕਾਰੀਆਂ ਨੇ ਦਸਤਾਵੇਜ਼, ਕੰਪਿਊਟਰ ਤੋਂ ਇਲਾਵਾ ਹਰ ਤਰ੍ਹਾਂ ਦੇ ਰਿਕਾਰਡ ਦੀ ਜਾਂਚ ਕੀਤੀ।

Posted By: Seema Anand