ਸੰਜੀਵ ਗੁਪਤਾ, ਜਗਰਾਓਂ : ਪਿੰਡ ਡੱਲਾ ਤੋਂ ਅਖਾੜਾ ਸਮੇਤ ਪਿੰਡ ਦੀਆਂ ਸੜਕਾਂ ਦਾ 75 ਲੱਖ ਦੀ ਲਾਗਤ ਨਾਲ ਹੋਏ ਨਵ ਨਿਰਮਾਣ ਦਾ ਅੱਜ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ਵੱਲੋਂ ਉਦਘਾਟਨ ਕੀਤਾ ਗਿਆ।

ਇਲਾਕੇ ਦੇ ਪਿੰਡਾਂ ਦੀਆਂ ਮਾਰਕੀਟ ਕਮੇਟੀ ਜਗਰਾਓਂ ਵੱਲੋਂ ਕਰਵਾਏ ਜਾ ਰਹੇ ਨਵ ਨਿਰਮਾਣ 'ਤੇ ਇਲਾਕੇ ਦੀਆਂ ਪੰਚਾਇਤਾਂ ਵਲੋਂ ਦੋਵਾਂ ਆਗੂਆਂ ਦਾ ਸਨਮਾਨ ਕੀਤਾ ਗਿਆ। ਪਿੰਡ ਡੱਲਾ ਵਿਖੇ ਉਦਘਾਟਨ ਸਮਾਗਮ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਦਾਖਾ ਨੇ ਕਿਹਾ ਪੰਜਾਬ ਦੀ ਚੰਨੀ ਸਰਕਾਰ ਵੱਲੋਂ ਜਗਰਾਓਂ ਇਲਾਕੇ ਦੀ ਨੁਹਾਰ ਬਦਲਣ ਲਈ ਖਜਾਨੇ ਦੇ ਮੂੰਹ ਖੋਲ੍ਹ ਦਿੱਤੇ ਗਏ, ਜਿਸ ਦੇ ਚੱਲਦਿਆਂ ਵੱਖ ਵੱਖ ਗ੍ਾਂਟਾਂ ਰਾਹੀਂ ਇਲਾਕੇ ਭਰ 'ਚ ਜੰਗੀ ਪੱਧਰ 'ਤੇ ਵਿਕਾਸ ਕਾਰਜ ਚੱਲ ਰਹੇ ਹਨ। ਅਜਿਹੇ 'ਚ ਇਲਾਕੇ ਦੀਆਂ ਸੜਕਾਂ ਦਾ ਨਵ ਨਿਰਮਾਣ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲੀ ਹੈ।

ਇਸ ਮੌਕੇ ਉਪ ਚੇਅਰਮੈਨ ਸਿਕੰਦਰ ਸਿੰਘ ਬਰਸਾਲ, ਸਰਪੰਚ ਜਗਜੀਤ ਸਿੰਘ ਕਾਉਂਕੇ, ਸਾਬਕਾ ਸਰਪੰਚ ਜਗਦੀਸ਼ਰ ਸਿੰਘ ਡਾਂਗੀਆ, ਸਰਪੰਚ ਗੁੁਰਸਿਮਰਨ ਸਿੰਘ ਰਸੂਲਪੁੁਰ, ਸਰਪੰਚ ਹਰਬੰਸ ਸਿੰਘ ਮੱਲਾ, ਭਜਨ ਸਿੰਘ ਸਵੱਦੀ, ਸਰਪੰਚ ਜਸਵਿੰਦਰ ਕੌਰ, ਿਛੰਦਰਪਾਲ ਕੌਰ, ਗੁੁਰਮੀਤ ਕੌਰ, ਪਰਮਜੀਤ ਕੌਰ, ਚਰਨ ਕੌਰ, ਪ੍ਰਰੀਤ ਸਿੰਘ, ਰਾਜਵਿੰਦਰ ਸਿੰਘ, ਗੁੁਰਮੇਲ ਸਿੰਘ, ਪਰਵਾਰ ਸਿੰਘ, ਨਿਰਮਲ ਸਿੰਘ, ਰਿਪਨ ਝਾਂਜੀ, ਰਾਜਪਾਲ ਸਿੰਘ ਮੈਂਬਰ ਬਲਾਕ ਸੰਮਤੀ, ਮਨਜਿੰਦਰ ਸਿੰਘ ਡੱਲਾ, ਬਲਵੀਰ ਸਿੰਘ, ਅਵਤਾਰ ਸਿੰਘ, ਮੰਗਾ ਕੈਨੇਡਾ, ਦਰਸ਼ਨ ਸਿੰਘ, ਭੋਲੂ ਸਿੰਘ, ਪ੍ਰਧਾਨ ਰੂਪਾ ਸਿੰਘ, ਸੁੁਰਜੀਤ ਸਿੰਘ ਨੰਬਰਦਾਰ, ਕਰਮਜੀਤ ਸਿੰਘ, ਗੁੁਰਮੀਤ ਸਿੰਘ, ਹਾਕਮ ਸਿੰਘ ਨੰਬਰਦਾਰ, ਬੀਰਾ ਖੱਤਰੀ, ਜਰਨੈਲ ਸਿੰਘ, ਜਾਗਰ ਸਿੰਘ ਫੌਜੀ, ਨਛੱਤਰ ਸਿੰਘ, ਜੰਟਾ ਸਿੰਘ, ਨਛੱਤਰ ਸਿੰਘ, ਜਗਦੇਵ ਸਿੰਘ ਫੌਜੀ, ਬਾਬਾ ਹਰਬੰਸ ਸਿੰਘ, ਪੀਤਾ, ਸੇਰਾ, ਸੋਨੀ ਤੇ ਹੋਬੀ ਆਦਿ ਹਾਜ਼ਰ ਸਨ।