ਸੁਖਦੇਵ ਗਰਗ, ਜਗਰਾਓਂ : ਪਿੰਡ ਮਲਕ ਵਿਖੇ ਵੀਰਵਾਰ ਦਮਦਮੀ ਟਕਸਾਲ ਦੇ ਨੌਵੇਂ ਮੁਖੀ ਬਾਬਾ ਬਿਸਨ ਸਿੰਘ ਦੀ ਯਾਦ 'ਚ ਲਗਾਏ 14ਵੇਂ ਅੱਖਾਂ ਦੇ ਚੈੱਕਅਪ ਤੇ ਆਪਰੇਸ਼ਨ ਕੈਂਪ ਦਾ 277 ਮਰੀਜ਼ਾਂ ਨੇ ਲਾਹਾ ਲਿਆ।

ਗੁਰਦੁਆਰਾ ਪੱਤੀ ਲੰਮੇ ਪਿੰਡ ਮਲਕ ਵਿਖੇ ਮਨਜੀਤ ਸਿੰਘ ਿਢੱਲੋਂ, ਜਗਮੋਹਨ ਸਿੰਘ ਸੰਧੂ, ਦਰਸ਼ਨ ਸਿੰਘ ਿਢੱਲੋਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਲਗਾਏ ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਐੱਸਆਰ ਕਲੇਰ ਤੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਿਢੱਲੋਂ ਨੇ ਕੀਤਾ। ਕੈਂਪ 'ਚ ਸ਼ੰਕਰਾ ਆਈ ਹਸਪਤਾਲ ਦੀ ਟੀਮ ਨੇ 277 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ, ਜਿਸ 'ਚੋਂ 42 ਮਰੀਜ਼ ਆਪਰੇਸ਼ਨ ਲਈ ਚੁਣੇ ਗਏ ਤੇ 158 ਮਰੀਜ਼ਾਂ ਨੂੰ ਿਢੱਲੋਂ ਓਪਟੀਕਲ ਜਗਰਾਓਂ ਵੱਲੋਂ ਐਨਕਾਂ ਤੇ ਪ੍ਰਬੰਧਕਾਂ ਵੱਲੋਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ।

ਇਸ ਮੌਕੇ ਗੁਰਦੁਆਰਾ ਪੱਤੀ ਲੰਮੇ, ਗੁਰਦੁਆਰਾ ਸਾਹਿਬ ਜਗਰਾਓਂ ਪੱਤੀ, ਭਾਈ ਘਨ੍ਹਈਆ ਜੀ ਵੈੱਲਫੇਅਰ ਸੁਸਾਇਟੀ, ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਦੇ ਮੈਂਬਰਾਂ ਸਮੇਤ ਪ੍ਰਧਾਨ ਸੁਖਦੇਵ ਸਿੰਘ ਿਢੱਲੋਂ, ਸਵਰਨ ਸਿੰਘ ਿਢੱਲੋਂ, ਪਰਿਵਾਰ ਸਿੰਘ, ਡਾ. ਕੁਲਦੀਪ ਸਿੰਘ, ਹਰਜਿੰਦਰ ਸਿੰਘ ਿਢੱਲੋਂ, ਕੁਲਦੀਪ ਸਿੰਘ ਮੀਕਾ, ਭੋਲਾ ਸਿੰਘ, ਚੇਤਨ ਸਿੰਘ ਿਢੱਲੋਂ, ਸੁਖਪਾਲ ਸਿੰਘ ਸੁੱਖੀ, ਰਵਿੰਦਰ ਸਿੰਘ ਿਢੱਲੋਂ, ਹਰਜੋਤ ਸਿੰਘ ਉੱਪਲ, ਜਗਦੇਵ ਸਿੰਘ ਿਢੱਲੋਂ ਆਦਿ ਹਾਜ਼ਰ ਸਨ।