ਦਲਵਿੰਦਰ ਸਿੰਘ ਰਛੀਨ, ਰਾਏਕੋਟ : ਪੁਲਿਸ ਚੌਕੀ ਜਲਾਲਦੀਵਾਲ ਦੀ ਪੁਲਿਸ ਨੇ ਇਕ ਕਾਰ ਵਿਚੋਂ 7 ਪੇਟੀਆਂ ਸ਼ਰਾਬ ਬਰਾਮਦ ਕੀਤੀ। ਕਾਰ ਦਾ ਚਾਲਕ ਪੁਲਿਸ ਨੂੰ ਦੇਖ ਕੇ ਕਾਰ ਛੱਡ ਕੇ ਭੱਜ ਨਿਕਲਿਆ। ਪੁਲਿਸ ਚੌਕੀ ਜਲਾਲਦੀਵਾਲ ਦੇ ਇੰਚਾਰਜ ਸੁਰਿੰਦਰ ਸਿੰਘ ਨੇ ਦੱਸਿਆ ਕਿ ਅਲਟੋ ਕਾਰ ਜਿਸ ਨੂੰ ਗੁਰਜੀਤ ਸਿੰਘ ਪੁੱਤਰ ਜੁਗਰਾਜ ਸਿੰਘ ਵਾਸੀ ਜਲਾਲਦੀਵਾਲ ਚਲਾ ਰਿਹਾ ਸੀ, ਨੂੰ ਕਰਫਿਊ ਲੱਗਿਆ ਹੋਣ ਕਾਰਨ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਕਤ ਵਿਅਕਤੀ ਕਾਰ ਛੱਡ ਕੇ ਭੱਜ ਗਿਆ। ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿਚੋਂ 7 ਪੇਟੀਆਂ ਜੁਗਨੀ ਸੌਫੀਆ ਮਾਰਕਾ ਬਰਾਮਦ ਹੋਈ।