ਸਟਾਫ ਰਿਪੋਰਟਰ, ਖੰਨਾ : ਆਈਜੀ ਲੁਧਿਆਣਾ ਰੇਂਜ ਡਾ. ਕੌਸਤੁਭ ਸ਼ਰਮਾ ਨੇ ਖੰਨਾ ਪੁਲਿਸ ਦੇ ਕੰਮਕਾਜ ਦਾ ਜਾਇਜ਼ਾ ਲਿਆ। ਇਸ ਦੌਰਾਨ ਘੱਲੂਘਾਰਾ ਦਿਵਸ ਤੋਂ ਪਹਿਲਾਂ ਪੁਲਿਸ ਨੂੰ ਸੁਰੱਖਿਆ ਦੇ ਪ੍ਰਬੰਧ ਸਖ਼ਤ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ।
ਉਨ੍ਹਾਂ ਨਾਲ ਐੱਸਐੱਸਪੀ ਅਮਨੀਤ ਕੌਂਡਲ ਮੌਜੂਦ ਸਨ। ਆਈਜੀ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਘੱਲੂਘਾਰਾ ਦਿਵਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦੀਆਂ ਹਦਾਇਤਾਂ ਹਨ, ਜਿਸ ਲਈ ਉਨਾਂ੍ਹ ਸ਼ੁੱਕਰਵਾਰ ਖੰਨਾ ਦਾ ਦੌਰਾ ਕੀਤਾ। ਖੰਨਾ ਪੁਲਿਸ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਕਿਸਮ ਦੀ ਿਢੱਲ ਨਾ ਵਰਤੀ ਜਾਵੇ। ਸੁਰੱਖਿਆ ਪ੍ਰਬੰਧ ਪਹਿਲਾਂ ਨਾਲੋਂ ਵੀ ਸਖ਼ਤ ਕੀਤੇ ਜਾਣ। ਉਨਾਂ੍ਹ ਦੱਸਿਆ ਕਿ ਖੰਨਾ ਥਾਣੇ ਤੋਂ ਇਲਾਵਾ ਐੱਸਐੱਸਪੀ ਦਫ਼ਤਰ ਦੀਆਂ ਬਰਾਂਚਾਂ ਦੀ ਵੀ ਚੈਕਿੰਗ ਕੀਤੀ ਗਈ ਹੈ।
ਉਨਾਂ੍ਹ ਪੁਲਿਸ ਵੱਲੋਂ ਪਿਛਲੇ ਸਮੇਂ 'ਚ ਕੀਤੇ ਗਏ ਕੰਮਾਂ ਦੀ ਸਮੀਖਿਆ ਕਰਨ ਦੇ ਨਾਲ-ਨਾਲ ਭਵਿੱਖ 'ਚ ਅਪਰਾਧ ਤੇ ਨਸ਼ਿਆਂ ਵਿਰੁੱਧ ਸਖ਼ਤੀ ਨਾਲ ਕੰਮ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ੍ਹ ਕਿਹਾ ਕਿ ਲੋਕਾਂ ਦੀ ਸੁਰੱਖਿਆ ਨਾਲ ਕਿਸੇ ਵੀ ਕੀਮਤ 'ਤੇ ਖਿਲਵਾੜ ਨਹੀਂ ਕਰਨ ਦਿੱਤਾ ਜਾਵੇਗਾ, ਪੁਲਿਸ ਲੋਕਾਂ ਲਈ ਕੰਮ ਕਰ ਰਹੀ ਹੈ, ਕਿਸੇ ਵੀ ਕੀਮਤ 'ਤੇ ਿਢੱਲਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।