ਕੁਲਵਿੰਦਰ ਸਿੰਘ ਰਾਏ, ਖੰਨਾ

ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਦੌਰਾਨ ਕੀਤਾ ਆਪਣਾ ਕੋਈ ਵਾਅਦਾ ਪੂਰਾ ਨਹੀਂ ਕੀਤਾ। ਕੈਪਟਨ ਲੋਕਾਂ ਦੀਆਂ ਨਜ਼ਰਾਂ 'ਚ ਫਲਾਪ ਮੁੱਖ ਮੰਤਰੀ ਸਾਬਤ ਹੋਇਆ ਹੈ, ਉਸ ਨੇ ਚੋਣਾਂ 'ਚ ਜੋ ਵਾਅਦੇ ਤੇ ਦਾਅਵੇ ਕੀਤੇ ਸਨ, ਉਨਾਂ੍ਹ ਵਾਅਦਿਆਂ-ਦਾਅਵਿਆਂ ਦੇ ਉਲਟ ਕੰਮ ਕੀਤੇ ਹਨ। ਉਨਾਂ੍ਹ ਅਕਾਲੀ ਰਾਜ 'ਚ ਚੱਲ ਰਹੇ ਰੇਤ ਮਾਫੀਆ, ਭੂ-ਮਾਫੀਆ, ਸ਼ਰਾਬ ਮਾਫੀਆ, ਕੁਬਾੜ ਮਾਫੀਆ ਆਦਿ ਸਾਰੇ ਗ਼ੈਰ-ਕਾਨੂੰਨੀ ਧੰਦਿਆਂ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ। ਇਨ੍ਹਾਂ ਧੰਦਿਆਂ ਨੂੰ ਖ਼ਤਮ ਕਰਨ ਦੀ ਥਾਂ ਕਾਂਗਰਸ ਦੇ ਆਗੂਆਂ ਤੇ ਵਿਧਾਇਕਾਂ ਨੇ ਕਬਜ਼ੇ ਕਰ ਕੇ ਆਪ ਸ਼ੁਰੂ ਕਰ ਦਿੱਤੇ। ਇਸ ਦੀ ਵੱਡੀ ਉਦਾਹਰਣ ਬਾਹੋਮਾਜਰਾ, ਘਨੌਰੀ ਤੇ ਤਰਨਤਾਰਨ ਨਕਲੀ ਸ਼ਰਾਬ ਫੈਕਟਰੀਆਂ ਅਤੇ ਨਕਲੀ ਸ਼ਰਾਬ ਦਾ ਵੱਡੇ ਪੱਧਰ 'ਤੇ ਫੜੇ ਜਾਣਾ ਹੈ।

ਇਹ ਪ੍ਰਗਟਾਵਾ ਫੂਲੇ ਸ਼ਾਹ ਅੰਬੇਡਕਰ ਲੋਕ ਜਗਾਉ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਵੱਲੋਂ ਬਾਹੋਮਾਜਰਾ ਵਿਚੇ ਨਕਲੀ ਸ਼ਰਾਬ ਫੈਕਟਰੀ ਦਾ ਦੌਰਾ ਕਰਨ ਤੋਂ ਬਾਅਦ ਕੀਤਾ। ਕਾਲੀ ਨੇ ਕਿਹਾ ਕਿ ਮੌਜੂਦਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਨੂੰ ਮੁੜ ਲੀਹਾਂ 'ਤੇ ਲਿਆਉਣ ਅਤੇ ਪੰਜਾਬ ਨਾਲ ਕੀਤੇ ਵਾਅਦਿਆਂ ਦਾ 18 ਸੂਤਰੀ ਪੋ੍ਗਰਾਮ ਪੇਸ਼ ਕੀਤਾ ਹੈ, ਉਸ 'ਚ ਡਰੱਗ ਮਾਫੀਆ ਨੂੰ ਖ਼ਤਮ ਕਰਨਾ ਵੀ ਸ਼ਾਮਲ ਹੈ।

ਇਸ ਨੇਕ ਕੰਮ ਦੀ ਸ਼ੁਰੂਆਤ ਸਿੱਧੂ ਨੂੰ ਜਲਦੀ ਕਰਨੀ ਚਾਹੀਦੀ ਹੈ। ਖੰਨਾ, ਪਾਇਲ, ਤਰਨਤਾਰਨ, ਘਨੌਰੀ, ਜਿੱਥੇ ਨਕਲੀ ਸ਼ਰਾਬ ਫੈਕਟਰੀਆਂ ਸਨ ਤੇ ਵੱਡੇ ਪੱਧਰ 'ਤੇ ਨਕਲੀ ਸ਼ਰਾਬ ਵਿਕ ਰਹੀ ਸੀ। ਕਈ ਕੀਮਤੀ ਜਾਨਾਂ ਵੀ ਗਈਆਂ। ਇਨ੍ਹਾਂ ਚਾਰਾਂ ਵਿਧਾਨ ਸਭਾਵਾਂ 'ਚ ਮੌਜੂਦਾ ਸਰਕਾਰ ਦੇ ਵਿਧਾਇਕ ਹਨ, ਨਵਜੋਤ ਸਿੰਘ ਸਿੱਧੂ ਲੋਕਾਂ ਅੰਦਰ ਆਪਣੀ ਇਮਾਨਦਾਰੀ ਸਿੱਧ ਕਰਨ ਦਾ ਵਧੀਆ ਮੌਕਾ ਹੈ। ਉਹ ਨਕਲੀ ਸ਼ਰਾਬ ਫੈਕਟਰੀਆਂ ਦੀ ਸੀਬੀਆਈ ਜਾਂਚ ਕਰਵਾ ਕੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿਵਾਵੇ ਤੇ ਜਦ ਤਕ ਜਾਂਚ ਪੂਰੀ ਨਹੀਂ ਹੋ ਜਾਂਦੀ ਹੈ। ਇਨ੍ਹਾਂ ਚਾਰਾਂ ਹਲਕਿਆਂ ਦੇ ਵਿਧਾਇਕਾਂ ਤੋਂ ਅਸਤੀਫੇ ਲੈ ਕੇ ਇਨਾਂ੍ਹ ਦੀ ਸਰਕਾਰੀ ਦਖ਼ਲ ਅੰਦਾਜੀ ਬੰਦ ਕਰੇ। ਜੇ ਸਿੱਧੂ ਸੱਚਾਈ ਸਾਹਮਣੇ ਲਿਆਉਣ ਤਾਂ ਲੋਕ ਸਿੱਧੂ 'ਤੇ ਯਕੀਨ ਕਰ ਸਕਦੇ ਹਨ। ਇਸ ਮੌਕੇ ਬਲਜੀਤ ਸਿੰਘ ਜੱਲ੍ਹਾ, ਹਰਦੀਪ ਸਿੰਘ ਚੀਮਾ, ਬੰਟੀ ਪਾਇਲ ਹਾਜ਼ਰ ਸਨ।