ਕੁਲਵਿੰਦਰ ਸਿੰਘ ਰਾਏ, ਖੰਨਾ : ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਆਨਲਾਈਨ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪਨੂੰ ਨੇ ਕੀਤੀ। ਈਟੀਯੂ ਦੇ ਆਗੂ ਜਗਰੂਪ ਸਿੰਘ ਿਢੱਲੋਂ ਤੇ ਹਰਦੀਪ ਸਿੰਘ ਬਾਹੋਮਾਜਰਾ ਨੇ ਦੱਸਿਆ ਮੀਟਿੰਗ 'ਚ ਪੰਜਾਬ 'ਚ ਚੱਲ ਰਹੀ ਪ੍ਰਮੋਸ਼ਨ ਪ੍ਰਕ੍ਰਿਆ ਲਈ ਜਰੂਰੀ ਵਿਚਾਰਾਂ ਕਰਨ ਤੇ 17 ਨੂੰ ਅਧਿਆਪਕ ਗਠਜੋੜ ਦੇ ਰੋਸ ਰੈਲੀ ਲਈ ਪ੍ਰਬੰਧਾਂ ਲਈ ਤਿਆਰੀਆਂ ਕੀਤੀਆਂ ਤੇ ਡਿਊਟੀਆਂ ਲਾਈਆ ਗਈਆਂ। ਯੂਨੀਅਨ ਆਗੂਆਂ ਨੇ ਫੈਸਲਾ ਲੈਂਦਿਆਂ ਕਿਹਾ ਯੂਨੀਅਨ ਨੇ ਲੰਮੀ ਜੱਦੋ-ਜਹਿਦ ਬਾਅਦ ਪੰਜਾਬ ਭਰ 'ਚ ਹੈੱਡ ਟੀਚਰਜ਼, ਸੈਂਟਰ ਹੈੱਡਟੀਚਰਜ਼, ਮਾਸਟਰ ਕੇਡਰ, ਬੀਪੀਈਓਜ਼ ਦੀਆਂ ਪ੍ਰਮੋਸ਼ਨਾਂ ਚਾਲੂ ਕਰਾਈਆਂ ਹਨ। ਹੁਣ ਇਸ ਸਬੰਧੀ ਸਿੱਖਿਆ ਮੰਤਰੀ ਤੇ ਡੀਪੀਆਈ ਨਾਲ ਹੋਈਆਂ ਮੀਟਿੰਗਾਂ 'ਚ ਪ੍ਰਮੋਸ਼ਨਾਂ ਲਈ ਚੱਲ ਰਹੀ ਪ੍ਰਕ੍ਰਿਆ ਨੂੰ ਮੁਕੰਮਲ ਕਰਦਿਆਂ 25 ਅਕਤੂਬਰ ਤਕ ਆਰਡਰ ਕਰਨ ਦਾ ਸਮਾਂ ਮਿੱਥਿਆ ਹੈ। ਆਗੂਆਂ ਨੇ ਕਿਹਾ ਡੀਪੀਆਈ ਦੇ ਕਹਿਣ ਦੇ ਬਾਵਜੂਦ ਵੀ ਕੁਝ ਜ਼ਿਲਿ੍ਹਆਂ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਪ੍ਰਮੋਸ਼ਨਾਂ ਕਰਨ 'ਚ ਦੇਰੀ ਕਰ ਰਹੇ ਹਨ। ਯੂਨੀਅਨ ਆਗੂਆਂ ਨੇ ਕਿਹਾ ਜੇਕਰ ਫਿਰ ਵੀ ਕਿਸੇ ਜ਼ਿਲ੍ਹੇ 'ਚ ਜਿਸ ਵੀ ਅਧਿਕਾਰੀ ਜ਼ਿਲ੍ਹਾ ਸਿੱਖਿਆ ਅਫਸਰ ਜਾਂ ਭਲਾਈ ਵਿਭਾਗ ਦੀ ਅਣਗਹਿਲੀ ਕਰਕੇ ਪਰਮੋਸ਼ਨਾਂ 'ਚ ਦੇਰੀ ਹੁੰਦੀ ਹੈ ਤਾਂ 26 ਅਕਤੂਬਰ ਨੂੰ ਸਬੰਧਤ ਜ਼ਿਲ੍ਹੇ 'ਚ ਰੋਸ ਧਰਨੇ ਦੇਣ ਉਪਰੰਤ ਿਘਰਾਓ ਹੋਣਗੇ। ਮਾਸਟਰ ਕੇਡਰ ਦੀ ਪ੍ਰਮੋਸ਼ਨਾਂ 'ਚ ਵੀ ਦੇਰੀ ਹੋਈ ਤਾਂ ਡੀਪੀਆਈ ਸੈਕੰਡਰੀ ਦੇ ਦਫਤਰ ਖਿਲਾਫ ਵੀ ਰੋਸ ਐਕਸ਼ਨ ਹੋਣਗੇ। ਮੀਟਿੰਗ 'ਚ ਜ਼ਿਲ੍ਹਾ ਪ੍ਰਰੀਸ਼ਦ ਅਧਿਆਪਕਾਂ ਦੇ ਸਮੇਂ ਦੇ ਰਹਿੰਦੇ ਬਕਾਏ ਦੇਣ ਸਬੰਧੀ ਸਰਕਾਰ ਤੇ ਅਧਿਕਾਰੀਆਂ ਨਾਲ ਬਣੀ ਸਹਿਮਤੀ ਤੇ ਯੂਨੀਅਨ ਅੰਦਰ ਇੱਕ ਫਾਲੋ ਅੱਪ ਕਮੇਟੀ ਦਾ ਗਠਨ ਦਾ ਵੀ ਫੈਸਲਾ ਹੋਇਆ।

ਇਸ ਤੋਂ ਇਲਾਵਾ ਹੈੱਡ ਟੀਚਰਜ਼ ਦੀਆਂ 1904 ਪੋਸਟਾਂ ਬਹਾਲ ਲਈ ਵਿੱਤ ਵਿਭਾਗ ਕੋਲ ਗਈ ਫਾਈਲ ਜਲਦ ਪ੍ਰਵਾਨ ਕਰਨ ਦਾ ਵੀ ਅਲਟੀਮੇਟਮ ਦਿੱਤਾ ਗਿਆ। ਮੀਟਿੰਗ 'ਚ ਹਰਜਿੰਦਰ ਪਾਲ ਸਿੰਘ ਪਨੂੰ, ਨਰੇਸ਼ ਪਨਿਆੜ, ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ, ਗੁਰਿੰਦਰ ਸਿੰਘ ਘੁੱਕੇਵਾਲੀ, ਸਰਬਜੀਤ ਸਿੰਘ ਖਡੂਰ ਸਾਹਿਬ, ਨਿਰਭੈ ਸਿੰਘ ਮਾਲੋਵਾਲ, ਸੋਹਣ ਸਿੰਘ ਮੋਗਾ, ਰਵੀ ਵਾਹੀ, ਹਰਜਿੰਦਰ ਸਿੰਘ ਚੌਹਾਨ, ਪਵਨ ਕੁਮਾਰ ਜਲੰਧਰ, ਦਲਜੀਤ ਸਿੰਘ ਲਹੌਰੀਆ ਗੁਰਮੇਲ ਸਿੰਘ ਬਰੇ, ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋਂ, ਜਤਿੰਦਰਪਾਲ ਸਿਂਘ ਰੰਧਾਵਾ , ਸਤਬੀਰ ਸਿੰਘ ਬੋਪਾਰਾਏ, ਅਸ਼ੋਕ ਸਰਾਰੀ, ਕਰਨੈਲ ਸਿੰਘ , ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, ਰਿਸ਼ੀ ਕੁਮਾਰ ਜਲੰਧਰ, ਰਵੀ ਕਾਂਤ ਪਠਾਨਕੋਟ, ਹਰਜੀਤ ਸਿੰਘ ਸਿੱਧੂ, ਚਰਨਜੀਤ ਸਿੰਘ ਫਿਰੋਜ਼ਪੁਰ, ਗੁਰਵਿੰਦਰ ਸਿੰਘ ਬੱਬੂ ਤਰਨਤਾਰਨ, ਲਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ, ਤਲਵਿੰਦਰ ਸਿੰਘ ਸੈਦਪੁਰ, ਹੈਰੀ ਮਲੋਟ, ਅਵਤਾਰ ਸਿੰਘ, ਮਨਜੀਤ ਸਿੰਘ ਬੌਬੀ, ਜਸਵੰਤ ਸਿੰਘ ਸ਼ੇਖੜਾ, ਸੁਰਿੰਦਰ ਕੁਮਾਰ ਮੋਗਾ, ਪ੍ਰਰੀਤ ਭਗਵਾਨ ਸਿੰਘ ਫਰੀਦਕੋਟ, ਜਗਨੰਦਨ ਸਿੰਘ ਫਾਜਿਲਕਾ, ਨਵਦੀਪ ਸਿੰਘ ਅੰਮਿ੍ਤਸਰ, ਸੁਖਵਿੰਦਰ ਸਿੰਘ ਧਾਮੀ, ਅਸ਼ਵਨੀ ਫੱਜੂਪੁਰ, ਮਨਮੋਹਨ ਜੋਗਾ, ਰਾਮ ਲਾਲ ਨਵਾਂਸ਼ਹਿਰ, ਮਨਜੀਤ ਸਿੰਘ ਮਾਵੀ, ਜਤਿੰਦਰ, ਸਰਬਜੀਤ ਸਿੰਘ, ਸੁਖਪਾਲ ਸਿੰਘ, ਜਸਵੀਰ ਸਿੰਘ ਆਦਿ ਆਗੂ ਹਾਜ਼ਰ ਸਨ।