ਸਰਵਣ ਸਿੰਘ ਭੰਗਲਾਂ, ਸਮਰਾਲਾ : ਸ਼੍ਰੀ ਮੁਕਤੇਸ਼ਵਰ ਮੁਕਤੀ ਧਾਮ ਪ੍ਰਰਾਚੀਨ ਮਹਾਦੇਵ ਸ਼ਿਵ ਮੰਦਰ ਚਹਿਲਾਂ ਵਿਖੇ ਕਰਵਾਏ ਮੂਰਤੀ ਸਥਾਪਨਾ ਸਮਾਗਮ 'ਚ ਭਗਵਾਨ ਸ਼ਿਵ ਸ਼ੰਕਰ, ਮਾਤਾ ਪਾਰਵਤੀ, ਭਗਵਾਨ ਸ਼੍ਰੀ ਗਣੇਸ਼ ਤੇ ਨੰਦੀ ਦੀਆਂ ਮੂਰਤੀਆਂ ਪੂਰੇ ਵਿਧੀ ਵਿਧਾਨ ਨਾਲ ਸਥਾਪਿਤ ਕੀਤੀਆਂ ਗਈਆਂ।

ਪੁਰੋਹਿਤਾਂ ਵੱਲੋਂ ਮੰਤਰ ਉਚਾਰਨ ਕਰਕੇ ਪੂਜਾ ਅਰਚਨਾ ਆਰੰਭ ਕੀਤੀ ਗਈ। ਇਸ ਸਮਾਗਮ 'ਚ ਮੰਦਰ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਹਰ ਤਰਾਂ ਦਾ ਪ੍ਰਬੰਧ ਕੀਤਾ ਗਿਆ ਤੇ ਵੱਖ-ਵੱਖ ਪਕਵਾਨਾਂ ਦੇ ਲੰਗਰ ਵੀ ਲਗਾਏ ਗਏ। ਕਮੇਟੀ ਪ੍ਰਧਾਨ ਚੰਦਰ ਮੋਹਨ ਸ਼ਰਮਾ ਨੇ ਸਮਾਗਮ 'ਚ ਪੁੱਜੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਤੇ ਸਾਰਿਆਂ ਨੂੰ ਵਧਾਈ ਦਿੱਤੀ। ਇਸ ਮੌਕੇ ਮੰਦਰ ਦੇ ਮੁੱਖ ਪੁਜਾਰੀ ਸੁਰੇਸ਼ ਗੁਰੂ, ਪਵਨ ਸ਼ਰਮਾ, ਬਲਜਿੰਦਰ ਕੁਮਾਰ ਬੰਟੀ, ਬਲਦੇਵ ਕ੍ਰਿਸ਼ਨ, ਨੀਲ ਕਮਲ ਸ਼ਰਮਾ, ਜੈ ਵਰਮਾ, ਪਰਮਿੰਦਰ ਵਰਮਾ, ਹਰੀਸ਼ ਕੌਸ਼ਲ, ਡਾ. ਰਵੀ, ਡਾ. ਜਤਿੰਦਰ ਕੁਮਾਰ, ਰਾਜੀਵ ਗਾਂਧੀ, ਸੀਮਾ ਗਾਂਧੀ, ਚਿਰਾਗ ਗਾਂਧੀ, ਸਤੀਸ਼ ਚੋਪੜਾ, ਕਾਜਲ ਚੋਪੜਾ, ਅਨਿਲ ਚੋਪੜਾ, ਪੂਜਾ ਚੋਪੜਾ ਆਦਿ ਹਾਜ਼ਰ ਸਨ।