ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ

ਮਨੁੱਖੀ ਅਧਿਕਾਰ ਮੰਚ ਵੱਲੋਂ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਕਰਮੀਆਂ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਨਿਭਾਈ ਅਹਿਮ ਭੂਮਿਕਾ ਦਾ ਸਤਿਕਾਰ ਕਰਦਿਆਂ ਸਥਾਨਕ ਸ਼ਹਿਰ ਦੇ ਵੱਖ- ਵੱਖ ਅਖਬਾਰਾਂ ਨਾਲ ਸਬੰਧਿਤ ਪੱਤਰਕਾਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾ. ਜਸਵੰਤ ਸਿੰਘ ਖੇੜਾ ਅਤੇ ਮਹਿਲਾ ਆਗੂ ਸਰਬਜੋਤ ਕੌਰ ਬਰਾੜ ਪ੍ਰਧਾਨ ਲੁਧਿਆਣਾ (ਦਿਹਾਤੀ) ਨੇ ਪੱਤਰਕਾਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਦੋਂ ਕੋਰੋਨਾ ਮਹਾਮਾਰੀ ਦੀ ਭਿਆਨਕ ਬਿਮਾਰੀ ਤੋਂ ਡਰਦਿਆਂ ਲੋਕ ਆਪਣੇ ਘਰਾਂ ਵਿੱਚ ਸੁਰੱਖਿਅਤ ਮਹਿਸੂਸ ਕਰ ਰਹੇ ਸਨ ਤਾਂ ਉਸ ਸਮੇਂ ਪੱਤਰਕਾਰ ਉਹਨਾਂ ਦੀਆਂ ਮੁਸ਼ਕਲਾ ਅਤੇ ਸਰਕਾਰ ਵੱਲੋਂ ਨਿਭਾਏ ਜਾ ਰਹੇ ਰੋਲ ਦੌਰਾਨ ਸਾਹਮਣੇ ਆ ਰਹੀਆਂ ਕਮੀਆ ਪੇਸ਼ੀਆਂ ਨੂੰ ਵੀ ਆਪਣੇ ਅਖਬਾਰਾਂ ਰਾਹੀਂ ਚੇਤੰਨ ਕੀਤਾ ਅਤੇ ਆਪਣੀਆਂ ਜਾਨਾ ਤੱਕ ਦੀ ਪ੍ਰਵਾਹ ਨਾ ਕਰਦਿਆਂ ਆਮ ਵਾਂਗ ਹੀ ਹਸਪਤਾਲਾਂ ਅਤੇ ਜਨਤਕ ਥਾਵਾਂ 'ਤੇ ਵਿਚਰਦੇ ਰਹੇ। ਇਸ ਮੌਕੇ ਸੰਸਥਾ ਦੇ ਚੇਅਰਮੈਨ ਅਮਰੀਕ ਸਿੰਘ, ਜਿਲ੍ਹਾ ਪ੍ਰ੍ਧਾਨ ਹੁਸਨ ਲਾਲ, ਕੇਵਲ ਸਿੰਘ ਬਲਾਕ ਸੁਧਾਰ ਚੇਅਰਮੈਨ, ਨਗਰ ਕੌਂਸਲ ਦੇ ਪ੍ਰਧਾਨ ਤੇਲੂ ਰਾਮ ਬਾਂਸਲ, ਆੜ੍ਹਤੀ ਰਾਮ ਪ੍ਰਤਾਪ ਗੋਇਲ, ਸ਼ੰਕਰ ਗੋਇਲ, ਬਲਜਿੰਦਰ ਸਿੰਘ ਪਮਾਲ, ਕ੍ਰਿਸ਼ਨ ਕਾਂਸਲ ਆਦਿ ਹਾਜ਼ਰ ਸਨ।