ਹੈਵਾਨੀਅਤ ਭਰੀ ਘਟਨਾ : ਲਵ ਮੈਰਿਜ ਦੇ ਦੋ ਮਹੀਨਿਆਂ ਬਾਅਦ ਛੱਤ ਤੋਂ ਸੁੱਟੀ ਪਤਨੀ
ਲਵ ਮੈਰਿਜ ਦੇ ਦੋ ਮਹੀਨਿਆਂ ਬਾਅਦ ਹੀ ਝਗੜਾ ਇਸ ਕਦਰ ਵੱਧ ਗਿਆ ਕਿ ਪਤੀ ਨੇ ਆਪਣੀ ਪਤਨੀ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਇਸ ਘਟਨਾ ਦੇ ਦੌਰਾਨ ਔਰਤ ਦੀ ਗਰਦਨ ਦੀ ਹੱਡੀ ਟੁੱਟ ਗਈ । ਉਸਦੀ ਰੀੜ ਦੀ ਹੱਡੀ ਅਤੇ ਸਿਰ ’ਤੇ ਵੀ ਗੰਭੀਰ ਸੱਟਾਂ ਲੱਗੀਆਂ । ਫੱਟੜ ਹਾਲਤ ਵਿੱਚ ਲੜਕੀ ਨੂੰ ਚੰਡੀਗੜ੍ਹ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕੰਗਣਵਾਲ ਇਲਾਕੇ ਵਿੱਚ ਵਾਪਰੀ ਹੈਵਾਨੀਅਤ ਭਰੀ ਇਸ ਘਟਨਾ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਵਿਆਹੁਤਾ ਦੇ ਪਤੀ ਅਤੇ ਉਸਦੀ ਨਨਾਣ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ।
Publish Date: Fri, 14 Nov 2025 01:38 PM (IST)
Updated Date: Fri, 14 Nov 2025 01:46 PM (IST)
ਸੁਸ਼ੀਲ ਕੁਮਾਰ ਸ਼ਸ਼ੀ ,ਪੰਜਾਬੀ ਜਾਗਰਣ, ਲੁਧਿਆਣਾ। ਲਵ ਮੈਰਿਜ ਦੇ ਦੋ ਮਹੀਨਿਆਂ ਬਾਅਦ ਹੀ ਝਗੜਾ ਇਸ ਕਦਰ ਵੱਧ ਗਿਆ ਕਿ ਪਤੀ ਨੇ ਆਪਣੀ ਪਤਨੀ ਨੂੰ ਛੱਤ ਤੋਂ ਹੇਠਾਂ ਸੁੱਟ ਦਿੱਤਾ। ਇਸ ਘਟਨਾ ਦੇ ਦੌਰਾਨ ਔਰਤ ਦੀ ਗਰਦਨ ਦੀ ਹੱਡੀ ਟੁੱਟ ਗਈ । ਉਸਦੀ ਰੀੜ ਦੀ ਹੱਡੀ ਅਤੇ ਸਿਰ ’ਤੇ ਵੀ ਗੰਭੀਰ ਸੱਟਾਂ ਲੱਗੀਆਂ । ਫੱਟੜ ਹਾਲਤ ਵਿੱਚ ਲੜਕੀ ਨੂੰ ਚੰਡੀਗੜ੍ਹ ਦੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਕੰਗਣਵਾਲ ਇਲਾਕੇ ਵਿੱਚ ਵਾਪਰੀ ਹੈਵਾਨੀਅਤ ਭਰੀ ਇਸ ਘਟਨਾ ਤੋਂ ਬਾਅਦ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਵਿਆਹੁਤਾ ਦੇ ਪਤੀ ਅਤੇ ਉਸਦੀ ਨਨਾਣ ਦੇ ਖ਼ਿਲਾਫ਼ ਮੁਕਦਮਾ ਦਰਜ ਕਰ ਲਿਆ ਹੈ। ਵਿਆਹੁਤਾ ਅਮ੍ਰਿਤਾ ਨੇ ਹਸਪਤਾਲ ਦਾਖ਼ਲ ਹੁੰਦੇ ਸਮੇਂ ਦੀ ਇੱਕ ਵੀਡੀਓ ਬਣਾ ਕੇ ਵਾਇਰਲ ਕੀਤੀ। ਜਿਸ ਵਿੱਚ ਉਸਨੇ ਆਖਿਆ ਕਿ ਉਸਦੀ ਹਾਲਤ ਬਹੁਤ ਗੰਭੀਰ ਹੈ ਅਤੇ ਕਿਸੇ ਵੇਲੇ ਵੀ ਉਸਦੀ ਮੌਤ ਹੋ ਸਕਦੀ ਹੈ। ਉਸਨੇ ਪੁਲਿਸ ਨੂੰ ਅਪੀਲ ਕੀਤੀ ਕਿ ਉਸ ਨੂੰ ਇਨਸਾਫ਼ ਦਬਾਉਣ ਲਈ ਉਸ ਦੇ ਸਹੁਰਿਆਂ ਦੇ ਖ਼ਿਲਾਫ਼ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ।
ਥਾਣਾ ਸਾਹਨੇਵਾਲ ਦੀ ਪੁਲਿਸ ਬਿਆਨ ਦਿੰਦਿਆਂ ਅਮ੍ਰਿਤਾ ਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਉਸ ਦਾ ਵਿਆਹ ਕੰਗਣ ਵਾਲੇ ਇਲਾਕੇ ਦੇ ਰਹਿਣ ਵਾਲੇ ਸੁਮਿਤ ਯਾਦਵ ਨਾਲ ਹੋਇਆ ਸੀ। ਅੰਮ੍ਰਿਤਾ ਨੇ ਦੱਸਿਆ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਉਹ ਆਪਣੇ ਪਤੀ ਦੇ ਘਰ ਗਈ, ਜਿੱਥੇ ਉਸਨੂੰ ਦਹੇਜ ਲਿਆਉਣ ਲਈ ਮਿਹਣੇ ਮਿਲਣੇ ਸ਼ੁਰੂ ਹੋ ਗਏ। ਔਰਤ ਨੇ ਦੋਸ਼ ਲਗਾਇਆ ਕਿ ਸੁਮਿਤ ਯਾਦਵ ਅਤੇ ਉਸਦੀ ਭੈਣ ਸਵੀਤਾ ਯਾਦਵ ਗਾਲਾਂ ਕੱਢ ਕੇ ਦਿਮਾਗੀ ਅਤੇ ਸਰੀਰਕ ਤਸੀਹੇ ਦੇਣ ਲੱਗ ਪਏ। ਔਰਤ ਇਸ ਕਦਰ ਪਰੇਸ਼ਾਨ ਹੋ ਗਈ ਕਿ ਕੁਝ ਦਿਨ ਪਹਿਲਾਂ ਉਹ ਘਰ ਤੋਂ ਚਲੀ ਗਈ। ਵਾਪਸ ਆਉਣ ’ਤੇ ਮੁਲਜ਼ਮਾਂ ਨੇ ਉਸਨੂੰ ਫਿਰ ਤੋਂ ਕੁੱਟਣਾ ਸ਼ੁਰੂ ਕਰ ਦਿੱਤਾ। ਵਿਆਹੁਤਾ ਨੇ ਦੋਸ਼ ਲਗਾਇਆ ਕਿ ਮੁਲਜ਼ਮਾਂ ਨੇ ਉਸਨੂੰ ਬੁਰੀ ਤਰ੍ਹਾਂ ਕੁੱਟ ਕੇ ਛੱਤ ਤੋਂ ਹੇਠਾਂ ਸੁੱਟ ਦਿੱਤਾ। ਦੂਜੇ ਪਾਸੇ ਇਸ ਮਾਮਲੇ ਵਿੱਚ ਥਾਣਾ ਸਾਹਾਨੇਵਾਲ ਦੀ ਪੁਲਿਸ ਨੇ ਮਹਿਲਾ ਦੀ ਸ਼ਿਕਾਇਤ ’ਤੇ ਸੁਮਿਤ ਅਤੇ ਉਸਦੀ ਭੈਣ ਸਵਿਤਾ ਦੇ ਖ਼ਿਲਾਫ਼ ਮੁਕਦਮਾ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।