ਸਟਾਫ਼ ਰਿਪੋਰਟਰ, ਖੰਨਾ

ਏਐੱਸ ਕਾਲਜ ਖੰਨਾ ਵੱਲੋਂ ਸਾਲਾਨਾ ਇਨਾਮ-ਵੰਡ ਸਮਾਰੋਹ ਕਰਵਾਇਆ ਗਿਆ, ਜਿਸ 'ਚ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਮੁੱਖ-ਮਹਿਮਾਨ ਵਜੋਂ ਸ਼ਾਮਲ ਹੋਏ। ਕੋਟਲੀ ਕਾਲਜ ਦੇ ਬੁਨਿਆਦੀ ਖੇਡ-ਢਾਂਚੇ ਦੇ ਵਿਕਾਸ ਲਈ ਮੁੱਖ ਮੰਤਰੀ ਵੱਲੋਂ ਜਾਰੀ 18 ਲੱਖ 50 ਹਜ਼ਾਰ ਰੁਪਏ ਦੀ ਗ੍ਾਂਟ ਅਧੀਨ ਕੀਤੇ ਜਾ ਰਹੇ ਨਿਰਮਾਣ-ਕਾਰਜਾਂ ਦਾ ਨੀਂਹ-ਪੱਥਰ ਵੀ ਰੱਖਿਆ ਗਿਆ।

ਡੀਨ ਅਕਾਦਮਿਕ ਡਾ. ਬਲਵਿੰਦਰ ਕੁਮਾਰ ਅਗਰਵਾਲ ਨੇ ਦੱਸਿਆ ਕਿ ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗੀਤ 'ਬੰਦੇ ਮਾਤਰਮ' ਨਾਲ ਹੋਈ। ਕੋਟਲੀ, ਕਾਲਜ ਪ੍ਰਬੰਧਕੀ ਕਮੇਟੀ ਦੇ ਮੈਂਬਰਾਂ ਤੇ ਕਾਲਜ ਪਿੰ੍ਸੀਪਲ ਨੇ ਸਾਂਝੇ ਤੌਰ 'ਤੇ ਸ਼ਮ੍ਹਾਂ ਰੌਸ਼ਨ ਕੀਤੀ। 'ਸਰਸਵਤੀ-ਵੰਦਨਾ' ਬਾਅਦ ਕਾਲਜ ਸਕੱਤਰ ਤਜਿੰਦਰ ਸ਼ਰਮਾ ਨੇ ਇਸ ਸਮਾਗਮ ਬਾਰੇ ਸੰਖੇਪ ਜਾਣਕਾਰੀ ਦਿੱਤੀ ਤੇ ਜਨਰਲ ਸੈਕਟਰੀ ਐਡਵੋਕੇਟ ਬਰਿੰਦਰ ਡੈਵਿਟ ਨੇ ਆਏ ਮਹਿਮਾਨਾਂ ਨੂੰ 'ਜੀ ਆਇਆਂ ਨੂੰ ਕਿਹਾ'। ਕਾਲਜ ਪਿੰ੍ਸੀਪਲ ਡਾ. ਆਰਐੱਸ ਝਾਂਜੀ ਨੇ ਕਾਲਜ ਪ੍ਰਰਾਪਤੀਆਂ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ।

'ਵਰਸਿਟੀ 'ਚ ਪੁਜੀਸ਼ਨਾਂ ਲੈਣ ਵਾਲੇ ਤੇ ਕਾਲਜ 'ਚੋਂ ਅੱਵਲ ਰਹਿਣ ਵਾਲੇ ਅੰਡਰ-ਗ੍ਰੈਜੂਏਟ ਤੇ ਪੋਸਟ-ਗ੍ਰੈਜੂਏਟ ਵਿਦਿਆਰਥੀਆਂ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਤੇ ਇੰਟਰ-ਜ਼ੋਨਲ ਯੂਥ ਫੈਸਟੀਵਲ 'ਚੋਂ ਜੇਤੂ ਰਹੇ ਕਲਾਕਾਰ ਵਿਦਿਆਰਥੀਆਂ, ਐੱਨਐੱਸਐੱਸ, ਐੱਨਸੀਸੀ 'ਚ ਬਿਹਤਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਨੇ ਇਨਾਮ ਵੰਡੇ। ਕੈਮਿਸਟਰੀ ਵਿਭਾਗ ਵੱਲੋਂ ਕੁਮਾਰੀ ਇਸ਼ਿਤਾ ਨੂੰ ਕੈਮਿਸਟਰੀ ਵਿਸ਼ੇ 'ਚੋਂ ਸਭ ਤੋਂ ਵੱਧ ਅੰਕ ਲੈਣ ਬਦਲੇ 'ਕੈਮਿਸਟਰੀ ਫੈਕਲਟੀ ਐਵਾਰਡ' ਤੇ ਪਵਨਦੀਪ ਕੌਰ ਨੂੰ ਐੱਮਐੱਸਸੀ ਕੈਮਿਸਟਰੀ 'ਚ ਪੰਜਾਬ ਯੂਨੀਵਰਸਿਟੀ 'ਚੋਂ ਨੌਵੀਂ ਪੁਜੀਸ਼ਨ ਹਾਸਲ ਕਰਨ 'ਤੇ ਪੋ੍: ਐੱਮਐੱਸ ਹੁੰਦਲ ਅਕਾਦਮਿਕ ਐਵਾਰਡ' ਵੀ ਦਿੱਤਾ ਗਿਆ।

ਕਾਲਜ ਵਿਦਿਆਰਥੀਆਂ ਨੇ ਭੰਗੜਾ, ਲੁੱਡੀ, ਕਲੀ, ਕਵੀਸ਼ਰੀ, ਲੋਕ-ਗੀਤ ਪੇਸ਼ ਕਰ ਕੇ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਲੋਕ-ਰੰਗ ਨੂੰ ਪੇਸ਼ ਕਰਦੀ ਆਈਟਮ ਕਵੀਸ਼ਰੀ ਦੇ ਕਲਾਕਾਰਾਂ ਦੀ ਹੌਸਲਾ-ਅਫ਼ਜ਼ਾਈ ਲਈ ਐਲੂਮਿਨੀ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਪੰਮੀ ਨੇ 2100 ਰੁਪਏ ਦਾ ਵਿਸ਼ੇਸ਼ ਇਨਾਮ ਦਿੱਤਾ। ਅੰਤ 'ਚ ਕਾਲਜ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਮਿੰਦਰ ਸਿੰਘ ਮਿੰਟੂ ਨੇ ਸਭ ਦਾ ਧੰਨਵਾਦ ਕੀਤਾ।

ਇਸ ਦੌਰਾਨ ਸੁਸ਼ੀਲ ਕੁਮਾਰ ਸ਼ਰਮਾ, ਐਡਵੋਕੇਟ ਬਰਿੰਦਰ ਡੈਵਿਟ, ਤਜਿੰਦਰ ਸ਼ਰਮਾ, ਵਿਕਾਸ ਮਹਿਤਾ, ਚੇਅਰਮੈਨ ਸਤਨਾਮ ਸਿੰਘ ਸੋਨੀ, ਗੁਰਦੀਪ ਸਿੰਘ ਰਸੂਲੜਾ, ਬੇਅੰਤ ਸਿੰਘ ਜੱਸੀ ਕਿਸ਼ਨਗੜ੍ਹ, ਦਿਨੇਸ਼ ਕੁਮਾਰ ਸ਼ਰਮਾ, ਸੰਜੀਵ ਕੁਮਾਰ ਸੰਜੇ ਸਾਹਨੇਵਾਲੀਆ, ਐਡਵੋਕੇਟ ਸੁਮਿਤ ਲੁਥਰਾ, ਨਵਦੀਪ ਸ਼ਰਮਾ, ਮਨੀਸ਼ ਭਾਂਬਰੀ, ਕਰੁਨ ਅਰੋੜਾ, ਵਿਜੇ ਡਾਇਮੰਡ, ਪਰਮਜੀਤ ਸਿੰਘ ਪੰਮੀ, ਐਡਵੋਕੇਟ ਪਰਮਜੀਤ ਸਿੰਘ, ਰਾਜ ਕੁਮਾਰ ਸਾਹਨੇਵਾਲੀਆ, ਡਾ. ਹਰਪਾਲ ਸਿੰਘ ਭੱਟੀ, ਮਨਮੋਹਨ ਸਿੰਘ, ਡਾ. ਅਸ਼ਵਨੀ ਬਾਂਸਲ, ਡਾ. ਪਵਨ ਕੁਮਾਰ, ਅਨਿਲ ਸ਼ੁਕਲਾ, ਸੁਖਦੇਵ ਮਿੱਡਾ, ਮੁਕੇਸ਼ ਮਹਿਤਾ, ਪਰਮਜੀਤ ਸੇਤੀਆ, ਸੋਮਨਾਥ ਲਟਾਵਾ, ਤਰੁਣ ਲਾਂਬਾ, ਨਿਤਿਨ ਕੌਸ਼ਲ, ਰਤਨ ਸਿੰਘ, ਸ਼ਸ਼ੀ ਵਰਧਨ, ਭੁਪਿੰਦਰ ਸਿੰਘ ਭਿੰਦਾ, ਡਾ. ਸੀਐੱਲ ਜੱਸੀ, ਗੁਰਨਾਮ ਸਿੰਘ, ਸੁਖਮਿੰਦਰ ਸਵੈਚ, ਓਮ ਪ੍ਰਕਾਸ਼ ਸ਼ਰਮਾ, ਸੁਖਮਨਜੀਤ ਸਿੰਘ, ਅਸ਼ੋਕ ਢੰਡ, ਧਰਮਿੰਦਰ ਚਾਂਦਲਾ ਆਦਿ ਹਾਜ਼ਰ ਸਨ।