ਸਰਵਣ ਸਿੰਘ ਭੰਗਲਾਂ, ਸਮਰਾਲਾ : ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਰਾਜ ਪੱਧਰੀ ਸਮਾਗਮ 'ਚ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਵੱਲੋਂ ਇਲਾਕੇ ਦੀ ਸਮਾਜ ਸੇਵੀ ਸੰਸਥਾ ਯੁਵਕ ਸੇਵਾਵਾਂ ਕਲੱਬ ਨੂੰ ਲੋਕ ਭਲਾਈ ਲਈ ਕੀਤੇ ਜਾ ਰਹੇ ਕਾਰਜਾਂ ਕਰਕੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜੋੜਾਮਾਜਰਾ ਵੱਲੋਂ ਇਹ ਐਵਾਰਡ ਯੁਵਕ ਸੇਵਾਵਾਂ ਕਲੱਬ ਦੇ ਪ੍ਰਧਾਨ ਮਨਜੀਤ ਸਿੰਘ, ਵਾਇਸ ਪ੍ਰਧਾਨ ਸ਼ੰਕਰ ਕਲਿਆਣ ਤੇ ਸੈਕਟਰੀ ਸਤਿੰਦਰ ਸਿੰਘ ਨੂੰ ਸਾਂਝੇ ਤੌਰ 'ਤੇ ਭੇਟ ਕੀਤਾ ਗਿਆ।

ਕਲੱਬ ਪ੍ਰਧਾਨ ਮਨਜੀਤ ਸਿੰਘ ਮੁੱਤਿਓਂ ਨੇ ਉਨਾਂ ਦੀ ਸੰਸਥਾ ਵੱਲੋਂ ਇਲਾਕੇ 'ਚ ਖੂਨਦਾਨ ਕੈਂਪ ਲਗਾਕੇ ਮਨੁੱਖੀ ਜਾਨਾਂ ਬਚਾਉਣ ਲਈ ਅਣਥੱਕ ਕਾਰਜ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਦਿੱਤਾ ਗਿਆ ਇਹ ਮਾਣ ਸਿਰਫ ਉਨ੍ਹਾਂ ਦੇ ਕਲੱਬ ਦਾ ਨਹੀਂ ਸਗੋਂ ਇਹ ਮਾਣ ਉਨ੍ਹਾਂ ਸਾਰੇ ਖੂਨਦਾਨੀਆਂ ਦਾ ਹੈ ਜੋ ਕਲੱਬ ਵੱਲੋਂ ਲਗਾਏ ਜਾਂਦੇ ਕੈਂਪਾਂ 'ਚ ਆਪਣਾ ਕੀਮਤੀ ਖੂਨਦਾਨ ਕਰਕੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ ਲਈ ਅੱਗੇ ਆਉਦੇ ਹਨ। ਇਸ ਮੌਕੇ ਉਨ੍ਹਾਂ ਨਾਲ ਕਲੱਬ ਦੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।