ਤਰੁਣ ਆਨੰਦ, ਦੋਰਾਹਾ : ਅੱਜ ਪੂਰਵਾਂਚਲ ਛੱਠ ਪੂਜਾ ਸੇਵਾ ਦਲ ਦੋਰਾਹਾ ਵੱਲੋਂ ਵਿਜੇ ਜਾਇਸਵਾਲ ਦੀ ਅਗਵਾਈ ਹੇਠ ਏਐੱਸਆਈ ਗੁਰਦੀਪ ਸਿੰਘ ਠੇਕੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਵਿਜੇ ਜਾਇਸਵਾਲ ਤੇ ਰਾਮੇਸ਼ ਕੁਮਾਰ ਨੇ ਦੱਸਿਆ ਕਿ ਗੁਰਦੀਪ ਸਿੰਘ ਠੇਕੀ ਨੂੰ ਆਪਣੀ ਡਿਊਟੀ ਪ੍ਰਤੀ ਪੂਰੇ ਵਫ਼ਾਦਾਰ ਹੋਣ ਤੇ ਅਨੇਕਾਂ ਜਾਨਾਂ ਬਚਾਉਣ ਕਰਕੇ ਅੱਜ ਸਨਮਾਨਿਤ ਕੀਤਾ ਜਾ ਰਿਹਾ ਹੈ।

ਇਥੇ ਦੱਸਣਾ ਬਣਦਾ ਹੈ ਕਿ ਅਨੇਕਾਂ ਜਾਨਾਂ ਬਚਾਉਣ ਕਰਕੇ ਪਹਿਲਾਂ ਵੀ ਸਾਬਕਾ ਡੀਜੀਪੀ ਪੰਜਾਬ ਸੁਰੇਸ਼ ਅਰੋੜਾ, ਪੁਲਿਸ ਦੇ ਕਈ ਉਚ ਅਧਿਕਾਰੀਆਂ ਤੋਂ ਇਲਾਵਾ ਸ਼ਹਿਰ ਦੀਆਂ ਨਾਮਵਰ ਸੰਸਥਾਵਾਂ ਵਲੋਂ ਗੁਰਦੀਪ ਸਿੰਘ ਠੇਕੀ ਦਾ ਵਿਸ਼ੇਸ਼ ਸਨਮਾਨ ਕੀਤਾ ਜਾ ਚੁੱਕਾ ਹੈ। ਇਸ ਮੌਕੇ ਕਬੱਡੀ ਖਿਡਾਰੀ ਕੁਲਵਿੰਦਰ ਸਿੰਘ ਕਾਲਾ ਅੜੈਚਾਂ, ਸੁਸ਼ੀਲ ਪਾਂਡੇ, ਹੇਮੰਤ ਕੁਮਾਰ, ਜਤਿੰਦਰ ਪਾਂਡੇ, ਸੰਜੇ ਵਰਮਾ ਤੇ ਪੁਲਿਸ ਮੁਲਾਜ਼ਮ ਮਨਜੀਤ ਸਿੰਘ ਹਾਜ਼ਰ ਸਨ।