ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ : ਸ਼ਹੀਦ ਕਰਤਾਰ ਸਿੰਘ ਸਰਾਭਾ ਸਾਹਿਤਕ ਤੇ ਸੱਭਿਆਚਾਰਕ ਮੰਚ ਮੁੱਲਾਂਪੁਰ ਦੀ ਮੀਟਿੰਗ ਨੈਸ਼ਨਲ ਐਵਾਰਡੀ ਅਮਰੀਕ ਸਿੰਘ ਤਲਵੰਡੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ 'ਚ ਸਰਬ ਸੰਮਤੀ ਨਾਲ ਸੁਖਵਿੰਦਰ ਸਿੰਘ ਗਿੱਲ ਮੁੱਲਾਂਪੁਰ ਨੂੰ ਪ੍ਰਧਾਨ ਤੇ ਜਗਤਾਰ ਸਿੰਘ ਹਿੱਸੋਵਾਲ ਨੂੰ ਸਰਪ੍ਰਸਤ ਨਿਯੁਕਤ ਕੀਤਾ ਗਿਆ। ਮੰਚ ਵੱਲੋਂ ਸਨਮਾਨ ਸਮਾਗਮ 11 ਦਸੰਬਰ ਦਿਨ ਸ਼ਨਿੱਚਰਵਾਰ ਸਵੇਰੇ 10 ਵਜੇ ਗੁਰਮਤਿ ਭਵਨ ਮੁੱਲਾਂਪੁਰ ਵਿਖੇ ਕਰਵਾਇਆ ਜਾ ਰਿਹਾ ਹੈ।

ਸਮਾਗਮ ਦੌਰਾਨ ਬਲਦੇਵ ਕੈਂਥ ਹਿੱਸੋਵਾਲ ਪੁਰਸਕਾਰ ਦਰਸ਼ਨ ਸਿੰਘ ਬੋਪਾਰਾਏ ਨੂੰ, ਕਵੀਸ਼ਰ ਮਥਰਾ ਸਿੰਘ ਚੀਮਾ ਪੁਰਸਕਾਰ ਅਮਨਦੀਪ ਸਿੰਘ ਟੱਲੇਵਾਲੀਆ ਨੂੰ, ਅਮਰਜੀਤ ਸਿੰਘ ਸੇਖੂਪੁਰਾ ਯਾਦਗਾਰੀ ਪੁਰਸਕਾਰ ਪੋ੍. ਕੰਵਲ ਿਢਲੋਂ ਨੂੰ, ਪ੍ਰਵਾਨਾ ਪੁੜੈਣ ਕਵਿਤਾ ਪੁਰਸਕਾਰ ਰਾਜਵਿੰਦਰ ਮੀਰ ਨੂੰ, ਹਰਭਜਨ ਹਲਵਾਰਵੀ ਪੁਰਸਕਾਰ ਸ਼ਬਦੀਸ਼ ਨੂੰ, ਹਰਚੰਦ ਸਿੰਘ ਜਾਂਗਪੁਰੀ ਪੁਰਸਕਾਰ ਅਮਨਦੀਪ ਦਰਦੀ ਨੂੰ ਦਿੱਤੇ ਜਾਣਗੇ। ਹਾਜ਼ਰ ਕਵੀਆਂ ਵਲੋਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ ਜਾਣਗੀਆਂ। ਮੀਟਿੰਗ 'ਚ ਸਾਧੂ ਸਿੰਘ ਦਿਲਸ਼ਾਦ, ਕੇ ਸਾਧੂ ਸਿੰਘ, ਜਗਤਾਰ ਸਿੰਘ ਹਿੱਸੋਵਾਲ, ਅਜਮੇਲ ਸਿੰਘ ਮੋਹੀ, ਬਲਵੀਰ ਮਾਨ, ਮਨਪ੍ਰਰੀਤ ਪੁੜੈਣ, ਬਲਵਿੰਦਰ ਸਿੰਘ ਗਿੱਲ ਮੁੱਲਾਂਪੁਰ, ਦਰਸ਼ਨ ਸਿੰਘ ਬੋਪਾਰਾਏ ਤੇ ਕਰਮਜੀਤ ਭੱਟੀ ਸ਼ਾਮਲ ਹੋਏ।