ਜੇਐੱਨਐੱਨ, ਲੁਧਿਆਣਾ: ਹਰਿਗੋਬਿੰਦ ਨਗਰ ਵਿਚ ਪਰਵਾਨਾ ਨੋਟ ਕਰਵਾਉਣ ਲਈ ਗਏ ਪੁਲਿਸ ਦੇ ਹੋਮ ਗਾਰਡ ਜਵਾਨ ਨੂੰ ਇੱਥੇ ਲੋਕਾਂ ਨੇ ਬੰਧਕ ਬਣਾ ਕੇ ਕੁੱਟਿਆ। ਮੌਕੇ 'ਤੇ ਪੁੱਜੀ ਥਾਣਾ ਡਵੀਜ਼ਨ ਨੰ. 3 ਦੀ ਪੁਲਿਸ ਨੇ ਉਸ ਨੂੰ ਮੁਕਤ ਕਰਵਾਇਆ ਤੇ ਮੁਲਜ਼ਮਾਂ ਵਿਰੁੱਧ ਧਾਰਾ 323, 341, 353, 186, 159 ਤੇ 506 ਤਹਿਤ ਕੇਸ ਦਰਜ ਕਰਵਾ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਏਐੱਸਆਈ ਪਿਆਰੇ ਲਾਲ ਨੇ ਦੱਸਿਆ ਕਿ ਥਾਣਾ ਡਵੀਜ਼ਨ ਨੰ. 5 ਵਿਚ ਤਾਇਨਾਤ ਹੋਮ ਗਾਰਡ ਜਵਾਨ ਲਾਲਜੀ ਹਰਿਗੋਬਿੰਦ ਨਗਰ ਵਿਚ ਸ਼ੁੱਕਰਵਾਰ ਸ਼ਾਮ ਪਰਵਾਨਾ ਨੋਟ ਕਰਵਾਉਣ ਲਈ ਗਿਆ ਸੀ। ਜਦਕਿ ਉਸ ਪਰਿਵਾਰ ਨੇ ਪਰਵਾਨਾ ਲੈਣ ਤੋਂ ਇਨਕਾਰ ਕਰ ਦਿੱਤਾ। ਆਪਣੀ ਹਾਜ਼ਰੀ ਦਰਜ ਕਰਾਉਣ ਤੇ ਅਫ਼ਸਰਾਂ ਨੂੰ ਵਿਖਾਉਣ ਮੋਬਾਈਲ ਕੈਮਰੇ ਰਾਹੀਂ ਮੁਲਜ਼ਮਾਂ ਦੇ ਘਰ ਦੀ ਫੋਟੋ ਖਿੱਚ ਲਈ। ਉਸ ਨੂੰ ਇੰਝ ਕਰਦਾ ਵੇਖ ਕੇ ਮੁਲਜ਼ਮ ਬਾਹਰ ਨਿਕਲ ਆਏ।

ਉਨ੍ਹਾਂ ਲੋਕਾਂ ਨੇ ਪਹਿਲਾਂ ਹੱਥੋਪਾਈ ਕੀਤੀ ਤੇ ਫੇਰ ਉਹ ਉਸ ਨੂੰ ਖਿੱਚ ਕੇ ਘਰ ਦੇ ਅੰਦਰ ਲੈ ਗਏ, ਜਿੱਥੇ ਉਨ੍ਹਾਂ ਨੇ ਲੋਕਾਂ ਨੇ ਲਾਲਜੀ ਨਾਲ ਕੁੱਟਮਾਰ ਕੀਤੀ। ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਲਾਲਜੀ ਨੇ ਪੁਲਿਸ ਨੂੰ ਫੋਨ ਕਰ ਕੇ ਘਟਨਾ ਬਾਰੇ ਜਾਣਕਾਰੀ ਦਿੱਤੀ।

ਜਿਉਂ ਹੀ ਪੁਲਿਸ ਉੱਥੇ ਪੁੱਜੀ, ਮੁਲਜ਼ਮ ਉਥੋਂ ਫ਼ਰਾਰ ਹੋ ਗਏ ਸਨ। ਪਿਆਰੇ ਨੇ ਦੱਸਿਆ ਕਿ ਪੁਲਿਸ ਨੇ ਕਰਨ, ਉਸ ਦੇ ਪਿਤਾ ਸੁਰਜੀਤ ਵਾਲੀਆ ਤੇ 6 ਅਣਪਛਾਤੇ ਲੋਕਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੁਰਜੀਤ ਵਾਲੀਆ ਬਾਲ ਕਿਰਤ ਵਿਭਾਗ ਵਿਚ ਮੁਲਾਜ਼ਮ ਦੱਸੇ ਗਏ ਹਨ।