v> ਸੰਜੀਵ ਗੁਪਤਾ, ਜੰਗਰਾਓਂ : ਜਗਰਾਓਂ ਦੇ ਹਿੰਦੂ ਏਕਤਾ ਮੰਚ ਦੇ ਆਗੂ ਸੰਜੀਵ ਮਲਹੋੱਤਰਾ ਰਿੰਪੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਸ਼ੁੱਕਰਵਾਰ ਦੁਪਹਿਰੇ ਕਰੀਬ 1 ਵਜੇ ਇਕ ਵਿਦੇਸ਼ੀ ਨੰਬਰ ਤੋਂ ਧਮਕੀ ਭਰਿਆ ਫੋਨ ਆਇਆ ਹੈ। ਇਸ ਸਬੰਧੀ ਐੱਸਐੱਸਪੀ ਵਿਵੇਕਸ਼ੀਲ ਸੋਨੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਦਾ ਮੀਡੀਆ ਤੋਂ ਹੀ ਪਤਾ ਲੱਗਿਆ ਹੈ। ਜਿਸ ਹਿੰਦੂ ਆਗੂ ਨੂੰ ਉਕਤ ਧਮਕੀ ਭਰਿਆ ਫੋਨ ਆਇਆ ਹੈ, ਉਨ੍ਹਾਂ ਨੂੰ ਬੁਲਾ ਲਿਆ ਗਿਆ ਹੈ ਤੇ ਇਸ ਬਾਰੇ ਸਾਰੀ ਪੁੱਛ-ਪੜਤਾਲ ਕੀਤੀ ਜਾ ਰਹੀ ਹੈ।

Posted By: Seema Anand