ਰਘਵੀਰ ਸਿੰਘ ਜੱਗਾ, ਰਾਏਕੋਟ

ਨੇੜਲੇ ਪਿੰਡ ਜਲਾਲਦੀਵਾਲ ਵਿਖੇ ਸਵ. ਰਵਿੰਦਰ ਸਿੰਘ ਪੁੰਨੂ ਯਾਦਗਾਰੀ ਤੀਸਰੇ ਕਿ੍ਕਟ ਟੂਰਨਾਂਮੈਂਟ ਦੇ ਹੋਏ ਫਾਇਨਲ ਮੁਕਾਬਲਿਆਂ 'ਚ ਹਿੰਮਤਪੁਰਾ ਦੀ ਟੀਮ ਨੇ ਕਾਲੇਕੇ ਨੂੰ ਹਰਾ ਨੇ ਕੱਪ 'ਤੇ ਕੀਤਾ ਕਬਜ਼ਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲੱਬ ਪ੍ਰਧਾਨ ਦਿਲਬਰ ਸਿੰਘ ਅਤੇ ਗੁਰਪ੍ਰਰੀਤ ਸਿੰਘ ਨੇ ਦੱਸਿਆ ਕਿ ਟੂਰਨਾਮੈਂਟ ਵਿੱਚ 60 ਟੀਮਾਂ ਨੇ ਭਾਗ ਲਿਆ ਜਿੰਨ੍ਹਾਂ 'ਚੋ ਫਾਇਨਲ ਵਿੱਚ ਹਿੰਮਤਪੁਰਾ 'ਤੇ ਕਾਲੇਕੇ ਟੀਮਾਂ ਪੁੱਜੀਆਂ, ਇੰਨ੍ਹਾਂ ਦੋਵੇਂ ਟੀਮਾਂ 'ਚ ਹੋਏ ਫਸਵੇਂ ਮੁਕਾਬਲੇ 'ਚੋ ਹਿੰਮਤਪੁਰਾਂ ਦੀ ਟੀਮ ਨੇ ਪਹਿਲਾ ਇਨਾਮ 21 ਹਜ਼ਾਰ ਅਤੇ ਕੱਪ ਜਿੱਤਿਆ, ਕਾਲਕੇ ਦੀ ਟੀਮ ਦੂਸਰੇ ਸਥਾਨ ਤੇ ਰਹੀ, ਜਿਸ ਨੂੰ 15 ਹਜ਼ਾਰ ਤੇ ਕੱਪ ਨਾਲ ਸਨਮਾਨਤ ਕੀਤਾ ਗਿਆ। ਜਦੋਂ ਕਿ ਤੀਸਰੇ ਅਤੇ ਚੌਥਾ ਸਥਾਨ 'ਤੇ ਲੜੀਵਾਰ ਸਾਇਆ ਕਲਾਂ ਤੇ ਜਗੇੜਾ ਟੀਮਾਂ ਰਹੀਆਂ ਜਿੰਨ੍ਹਾਂ ਨੂੰ 2100-2100 ਨਕਦ ਤੇ ਟਰਾਫੀਆਂ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਬੈਸਟ ਬੈਟਸਮੈਨ ਗੱਬਰ ਸਿੰਘ ਸਾਇਆ ਨੂੰ ਚੁਣਿਆ ਗਿਆ, ਬੈਸਟ ਬਾਊਲਰ ਗੋਰਾ ਹਿੰਮਤਪੁਰਾ ਤੇ ਮੈਨ ਆਫ਼ ਦੀ ਸੀਰੀਜ ਗਗਨ ਕਾਲੇਕੇ ਨੂੰ ਚੁਣਿਆ ਗਿਆ, ਜਿੰਨ੍ਹਾਂ ਨੂੰ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਿ੍ਕੇਟ ਟੀਮ ਜਲਾਲਦੀਵਾਲ ਤੇ ਕਲੱਬ ਵੱਲੋਂ ਦਿਲਬਰ ਸਿੰਘ ਨੂੰ ਮੋਟਰ ਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਮੌਂਟੀ ਜਲਾਲਦੀਵਾਲ ਅਤੇ ਦਲਵਿੰਦਰ ਸਿੰਘ ਪੂਨੀਆਂ ਨੂੰ ਸੋਨੇ ਦੀਆਂ ਮੁੰਦਰੀਆਂ ਨਾਲ ਗੋਲੂ ਆਸਟਰੇਲੀਆਂ, ਕੁਲਵੀਰ ਸਿੰਘ ਆਸਟਰੇਲੀਆਂ ਵੱਲੋਂ ਸਨਮਾਨਤ ਕੀਤਾ ਗਿਆ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮਾ. ਨਿਰਪਾਲ ਸਿੰਘ, ਸਰਪੰਚ ਜਗਜੀਤ ਸਿੰਘ, ਕੇਵਲ ਸਿੰਘ ਪੂਨੀਆਂ, ਜਗਰੂਪ ਸਿੰਘ ਪੂਨੀਆਂ ਅਤੇ ਸਾਬਕਾ ਪੰਚ ਗੁਰਨਾਮ ਸਿੰਘ ਵੱਲੋਂ ਕੀਤੀ ਗਈ। ਟੂਰਨਾਮੈਂਟ ਦੇ ਅਖੀਰ 'ਚ ਕਲੱਬ ਦੇ ਪ੍ਰਧਾਨ ਦਿਲਬਰ ਸਿੰਘ ਵੱਲੋਂ ਦੀਪਾ ਸਿੰਘ ਪੂਨੀਆਂ ਅਮਰੀਕਾ, ਹਰੀ ਸਿੰਘ ਅਕਾਲੀ ਦੇ ਪਰਿਵਾਰ ਦਾ ਪਹਿਲਾ ਅਤੇ ਦੂਸਰਾ ਇਨਾਮ ਦੇਣ 'ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਟੂਰਨਾਮੈਂਟ ਦੀ ਕੂਮੈਂਟਰੀ ਕਮਲ ਧੂਰੀ, ਮਨੀ ਮਸੀਤਾਂ, ਲੱਖੀ ਚੌਹਾਨਕੇ, ਗੁਰਲਾਲ ਸਿੰਘ ਅਤੇ ਜਸ਼ਨ ਮਹਿਲ ਕਲਾਂ ਵੱਲੋਂ ਕੀਤੀ ਗਈ। ਇਸ ਮੌਕੇ ਗਾਇਕ ਲਿਆਕਤ ਅਲੀ ਵੱਲੋਂ ਆਪਣੇ ਗੀਤਾਂ ਨਾਲ ਆਏ ਹੋਏ ਦਰਸ਼ਕਾਂ ਦਾ ਮੰਨੋਰੰਜਨ ਕੀਤਾ ਗਿਆ। ਇਸ ਮੌਕੇ ਗੁਰਪ੍ਰਰੀਤ ਸਿੰਘ, ਦਿਲਬਰ ਸਿੰਘ, ਗੁਰਦੀਪ ਸਿੰਘ, ਦੀਪਾ ਸਿੰਘ, ਗੁਰਮੀਤ ਸਿੰਘ, ਕਮਲ ਸ਼ਰਮਾ ਆਦਿ ਹਾਜ਼ਰ ਸਨ।