ਜੇਐੱਸ ਖੰਨਾ, ਖੰਨਾ : ਸਥਾਨਕ ਰਘਵੀਰ ਸਿੰਘ ਫਰੀਡਮ ਫਾਈਟਰ ਸਰਕਾਰੀ ਹਾਈ ਸਕੂਲ਼ ਅਮਲੋਹ ਰੋਡ ਖੰਨਾ ਦੇ ਨੌਵੀਂ ਡੀ ਜਮਾਤ ਦੇ ਵਿਦਿਆਰਥੀ ਪ੍ਰਣਬ ਨੇ ਦੂਸਰੀ ਸਬ ਜੂਨੀਅਰ ਲੜਕਿਆਂ ਦੀ ਬਾਕਸਿੰਗ ਚੈਂਪਿਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕਰਕੇ ਕਾਂਸੇ ਮੈਡਲ ਹਾਸਲ ਕੀਤਾ ਹੈ।

ਪ੍ਰਣਬ ਦਾ ਸਕੂਲ ਪੁੱਜਣ 'ਤੇ ਸਕੂਲ ਦੇ ਹੈੱਡਮਾਸਟਰ ਬਲਵਿੰਦਰ ਸਿੰਘ ਤੇ ਸਟਾਫ ਮੈਂਬਰਾਂ ਵੱਲੋਂ ਸਵਾਗਤ ਕੀਤਾ ਗਿਆ ਤੇ ਹੈੱਡਮਾਸਟਰ ਵੱਲੋਂ ਪ੍ਰਣਬ ਨੂੰ ਮੈਡਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਬਾਕਸਿੰਗ ਕੋਚ ਦੀਪਕ ਕੁਮਾਰ ਤੇ ਪ੍ਰਣਬ ਦੇ ਮਾਪਿਆਂ ਨੂੰ ਵੀ ਵਧਾਈ ਦਿੱਤੀ। ਹੈੱਡਮਾਸਟਰ ਨੇ ਦੱਸਿਆ ਸਕੂਲ ਦੇ ਵਿਦਿਆਰਥੀਆਂ ਲਈ ਹੋਰ ਵੀ ਖੇਡ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਵਾਰਡ ਕੌਂਸਲਰ ਗੁਰਮੀਤ ਸਿੰਘ ਨਾਗਪਾਲ ਤੇ ਐੱਸਐੱਮਸੀ ਦੇ ਚੇਅਰਪਰਸਨ ਸਵਰਨਜੀਤ ਕੌਰ ਵੱਲੋਂ ਵੀ ਵਧਾਈ ਦਿੱਤੀ ਗਈ। ਇਸ ਮੌਕੇ ਅਮਰਿੰਦਰ ਸਿੰਘ, ਸ਼ਿਵਰਤਨ ਸਿੰਘ, ਟਿੰਕੂ, ਸ਼ਾਲੂ ਚੱਢਾ, ਸੁਖਪ੍ਰਰੀਤ ਕੌਰ, ਰਿਤੂ ਬਾਂਸਲ, ਸਵਰਨਜੀਤ ਕੌਰ ਆਦਿ ਹਾਜ਼ਰ ਸਨ।