ਪਲਵਿੰਦਰ ਸਿੰਘ ਢੁੱਡੀਕੇ, ਲੁਧਿਆਣਾ

ਨੋਟੀਮੈਨ ਪ੍ੋਡਕਸ਼ਨ ਤੇ ਡਰੀਮ ਇਤਇਆਤਾ ਇੰਟਰਟੇਨਮੈਂਟ ਦੀ ਪੇਸ਼ਕਸ਼ ਪੰਜਾਬੀ ਫਿਲਮ ਕਾਲਾ ਸ਼ਾਹ ਕਾਲਾ ਦੀ ਪ੍ੋਮੋਸ਼ਨ ਲਈ ਫਿਲਮ ਦੇ ਮੁੱਖ ਕਲਾਕਾਰ ਬੀਨੂੰ ਿਢੱਲੋਂ ਤੇ ਸਰਗੁਨ ਮਹਿਤਾ ਵਿਸ਼ੇਸ਼ ਤੌਰ 'ਤੇ ਪੰਜਾਬੀ ਜਾਗਰਣ ਦੇ ਦਫ਼ਤਰ ਲੁਧਿਆਣਾ 'ਚ ਪਹੁੰਚੇ। ਇਸ ਮੌਕੇ ਬੀਨੂੰ ਿਢੱਲੋਂ ਨੇ ਦੱਸਿਆ ਕਿ ਫਿਲਮ ਦੇ ਲੇਖਕ ਤੇ ਨਿਰਦੇਸ਼ਕ ਅਮਰਜੀਤ ਸਿੰਘ ਤੇ ਪ੍ੋਡਿਊਸਰ ਗੁਰਸਿਮਰਨ ਿਢੱਲੋਂ, ਹਰਸਿਮਰਨ ਿਢੱਲੋਂ, ਕਰਨ ਿਢੱਲੋਂ ਤੇ ਉਹ ਖ਼ੁਦ ਹਨ। ਫਿਲਮ ਦਾ ਸੰਗੀਤ ਬੰਟੀ ਬੈਂਸ, ਜੈਦੇਵ ਕੁਮਾਰ ਤੇ ਜੱਸੀ ਸਿੰਘ ਵੱਲੋਂ ਸਾਂਝੇ ਤੌਰ 'ਤੇ ਦਿੱਤਾ ਗਿਆ ਹੈ।

ਬੀਨੂੰ ਿਢੱਲੋਂ ਨੇ ਦੱਸਿਆ ਕਿ ਫਿਲਮ 'ਚ ਮੇਰੇ ਤੋਂ ਇਲਾਵਾ ਸਰਗੁਨ ਮਹਿਤਾ, ਜੋਰਡਨ ਸੰਧੂ, ਬੀਐੱਨ ਸ਼ਰਮਾ, ਹਰਬੀ ਸੰਘਾ, ਨਿਰਮਲ ਰਿਸ਼ੀ, ਗੁਰਮੀਤ ਸਾਜਨ, ਜਤਿੰਦਰ ਕੌਰ ਤੇ ਕਰਮਜੀਤ ਅਨਮੋਲ ਵੱਖ-ਵੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ। ਫਿਲਮ 14 ਫਰਵਰੀ ਨੂੰ ਰਿਲੀਜ਼ ਹੋਵੇਗੀ। ਫਿਲਮ ਬਾਰੇ ਬੀਨੂੰ ਨੇ ਦੱਸਿਆ ਕਿ ਬਹੁਤੀ ਕਹਾਣੀ ਦਾ ਖੁਲਾਸਾ ਤਾਂ ਨਹੀਂ ਕਰ ਸਕਦਾ ਪਰ ਏਨਾ ਜ਼ਰੂਰ ਕਹਾਂਗਾ ਕਿ ਇਕ ਵੱਖਰੇ ਵਿਸ਼ੇ ਨੂੰ ਦਰਸਾਉਂਦੀ ਇਕ ਸਾਧਾਰਣ ਮਨੁੱਖ ਦੀ ਕਹਾਣੀ ਹੈ 'ਕਾਲਾ ਸ਼ਾਹ ਕਾਲਾ'। ਜਦੋਂ ਉਸ ਨੂੰ ਫਿਲਮ ਦੀ ਕਹਾਣੀ ਸੁਣਾਈ ਗਈ, ਤਾਂ ਇਕਦਮ ਹਾਂ ਕਰ ਦਿੱਤੀ। ਸ਼ੂਟਿੰਗ ਸਬੰਧੀ ਬੀਨੂੰ ਨੇ ਕਿਹਾ ਕਿ ਫਿਲਮ ਦੀ ਸਮੁੱਚੀ ਸ਼ੂਟਿੰਗ ਪੰਜਾਬ 'ਚ ਕੀਤੀ ਗਈ ਹੈ। ਫਿਲਮ 'ਚ ਪੰਜ ਗੀਤ ਹਨ, ਜਿਨ੍ਹਾਂ ਨੂੰ ਸਰਦੂਲ ਸਿਕੰਦਰ, ਰਣਜੀਤ ਬਾਵਾ, ਨੂਰਾ ਸਿਸਟਰਜ਼, ਜਾਰਡਨ ਸੰਧੂ ਤੇ ਨਵਦੀਪ ਨੇ ਆਪਣੀਆਂ ਅਵਾਜ਼ਾਂ ਨਾਲ ਸ਼ਿੰਗਾਰਿਆ ਹੈ।

-ਸਮਿਤਾ ਪਾਟਿਲ ਤੇ ਸ਼੍ਰੀ ਦੇਵੀ ਨੂੰ ਆਦਰਸ਼ ਮੰਨਦੀ ਹੈ ਸਰਗੁਨ

ਇਸ ਮੌਕੇ ਫਿਲਮ 'ਚ ਲੀਡ ਰੋਲ ਨਿਭਾਅ ਰਹੀ ਸਰਗੁਨ ਗੁਪਤਾ ਨੇ ਕਿਹਾ ਕਿ ਉਹ ਸਮਿਤਾ ਪਾਟਿਲ ਤੇ ਸ਼੍ਰੀ ਦੇਵੀ ਨੂੰ ਆਪਣਾ ਆਦਰਸ਼ ਮੰਨਦੀ ਹੈ। ਫਿਲਮ ਬਾਰੇ ਸਰਗੁਨ ਨੇ ਕਿਹਾ ਕਿ ਗੰਭੀਰ ਵਿਸ਼ਿਆਂ ਤੋਂ ਬਾਅਦ ਉਹ ਵੱਖਰੀ ਭੂਮਿਕਾ 'ਚ ਨਜ਼ਰ ਆਵੇਗੀ। ਇਹ ਫਿਲਮ ਪਹਿਲੀ ਵਾਰ ਭਾਰਤ, ਹੋਰ ਦੇਸ਼ਾਂ ਦੇ ਨਾਲ-ਨਾਲ ਦੁਬਈ ਤੇ ਪਾਕਿਸਤਾਨ 'ਚ ਵੀ ਰਿਲੀਜ਼ ਹੋ ਰਹੀ ਹੈ। ਇਨ੍ਹਾਂ ਦੇਸ਼ਾਂ 'ਚ ਵੀ ਵੱਡੀ ਗਿਣਤੀ 'ਚ ਪੰਜਾਬੀ ਫਿਲਮਾਂ ਦੇ ਪ੍ਸ਼ੰਸਕ ਹਨ।