ਸਵਰਨ ਗੌਂਸਪੁਰੀ, ਹੰਬੜਾਂ : ਮਿਸਟਰ ਇੰਡੀਆ, ਮਿਸਟਰ ਏਸ਼ੀਆ, ਮਿਸਟਰ ਵਰਲਡ ਚੈਂਪੀਅਨ ਬਾਡੀ ਬਿਲਡਿੰਗ ਜਿੱਤ ਚੁੱਕੇ ਪ੍ਰਸਿੱਧ ਬਾਡੀ ਬਿਲਡਰ ਅੰਕੁਸ਼ ਕੁਮਾਰ ਜਿਸ ਨੇ ਛੋਟੀ ਜਿਹੀ ਉਮਰ 'ਚ ਹੀ ਅਨੇਕਾਂ ਮੁਸ਼ਕਲਾਂ ਝੱਲੀਆਂ। ਪਿਛਲੇ ਸਮੇਂ ਦੌਰਾਨ ਅੰਕੁਸ਼ ਦੇ ਸੱਪ ਦੇ ਡੰਗਣ ਕਾਰਨ ਉਸ ਨੂੰ ਲੁਧਿਆਣਾ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ, ਜਿਸ ਦਾ ਸਾਰਾ ਖ਼ਰਚ ਹਲਕਾ ਦਾਖਾ ਦੇ ਵਿਧਾਇਕ ਮਨਪ੍ਰਰੀਤ ਸਿੰਘ ਇਆਲੀ ਨੇ ਕੀਤਾ ਸੀ।

ਸੋਮਵਾਰ ਬਾਡੀ ਬਿਲਡਰ ਅੰਕੁਸ਼ ਕੁਮਾਰ ਦੇ ਘਰ ਜਿਸ ਦੀ ਹਾਲਤ ਕਾਫ਼ੀ ਖ਼ਸਤਾ ਸੀ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਵਿਧਾਇਕ ਮਨਪ੍ਰਰੀਤ ਸਿੰਘ ਇਆਲੀ ਨੇ ਪਹਿਲ ਕਦਮੀ ਕੀਤੀ ਹੈ। ਇਸ ਮੌਕੇ ਵਿਧਾਇਕ ਮਨਪ੍ਰਰੀਤ ਸਿੰਘ ਇਆਲੀ ਨੇ ਕਿਹਾ ਹਰੇਕ ਦੀ ਮਦਦ ਕਰਨਾ ਸਾਡਾ ਮੁੱਢਲਾ ਫ਼ਰਜ਼ ਹੈ। ਮਿਸਟਰ ਵਰਲਡ ਚੈਂਪੀਅਨ ਜਿੱਤ ਚੁੱਕ ਬਾਡੀ ਬਿਲਡਰ ਅੰਕੁਸ਼ ਕੁਮਾਰ ਵਾਸੀ ਘਮਨੇਵਾਲ ਜਿਸ ਨੇ ਦੇਸ਼ ਨਾਮ ਰੋਸ਼ਨ ਕੀਤਾ ਹੈ ਸਾਡਾ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਜਿੰਨੀ ਵੀ ਹੋ ਸਕੇ ਉਸ ਦੀ ਮਦਦ ਕਰੀਏ। ਇਸ ਮੌਕੇ ਚੇਅਰਮੈਨ ਪ੍ਰਗਟ ਸਿੰਘ ਿਢੱਲੋਂ, ਗੁਰਮੋਹਿਤ ਸਿੰਘ ਿਢਲੋਂ, ਮਨੀ ਸ਼ਰਮਾ, ਭਾਨ ਸਿੰਘ, ਕਮਲ ਸਿੰਘ, ਸਾਬਕਾ ਸਰਪੰਚ ਗੁਰਮੀਤ ਕੌਰ, ਪਰਮਿੰਦਰ ਸਿੰਘ ਨੇਤਾ ਆਦਿ ਹਾਜ਼ਰ ਸਨ।