ਸਵਰਨ ਗੌਂਸਪੁਰੀ, ਹੰਬੜਾਂ : ਸਥਾਨਕ ਬਾਬਾ ਵਜੀਰ ਅਲੀ ਕਾਕੇ ਸਾਹ ਵਜੂਹਾ ਵਾਲੇ ਦੀ ਦਰਗਾਹ 'ਤੇ ਸਾਲਾਨਾ ਮੇਲਾ ਸ਼ਰਧਾ ਭਾਵ ਨਾਲ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ 'ਚ ਸ਼ਰਧਾਲੂਆਂ ਨੇ ਦੂਰੋਂ ਨੇੜਿਓਂ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਦਰਗਾਹ 'ਤੇ ਚਾਦਰ ਤੇ ਝੰਡਾ ਚੜਾਉਣ ਦੀ ਰਸਮ ਸਰਪੰਚ ਰਣਜੋਧ ਸਿੰਘ ਜੱਗਾ, 'ਆਪ' ਆਗੂ ਮੋਹਨ ਵਿਰਕ, ਸੇਵਾਦਾਰ ਬਖਸ਼ੀਸ਼ ਸਿੰਘ, ਪ੍ਰਧਾਨ ਸ਼ਿੰਗਾਰਾ ਸਿੰਘ ਗੁਰੂ, ਹਰਪਾਲ ਸਿੰਘ ਗੁਰੂ, ਪ੍ਰਭਜੋਤ ਸਿੰਘ ਤੇ ਹੋਰ ਪ੍ਰਬੰਧਕਾਂ ਵਲੋਂ ਅਦਾ ਕੀਤੀ ਗਈ। ਇਸ ਮੌਕੇ ਸਰਪੰਚ ਜਗਾ ਤੇ ਆਗੂ ਵਿਰਕ ਨੇ ਕਿਹਾ ਸਾਨੂੰ ਆਪਣੇ ਗੁਰੂਆਂ, ਪੀਰਾਂ ਦੇ ਦਿਨ ਸ਼ਰਧਾ ਭਾਵ ਨਾਲ ਮਨਾਉਣੇ ਚਾਹੀਦੇ ਹਨ, ਜਿਸ ਨਾਲ ਸਾਡੀ ਆਪਸੀ ਭਾਈਚਾਰਕ ਸਾਂਝ ਵੀ ਮਜਬੂਤ ਹੁੰਦੀ ਹੈ। ਇਸ ਮੌਕੇ ਸ਼ਿੰਗਾਰਾ ਸਿੰਘ, ਮੁਖਤਿਆਰ ਸਿੰਘ ਨੌਰਥ, ਪਿਆਰਾ ਸਿੰਘ ਕੁਲ, ਸੰਦੀਪ ਸੀਪਾ, ਮਨੀ ਕੋਲੋ ਜਗਤਾਰ ਨੌਰਥ, ਚੰਦ ਸਿੰਘ, ਸੋਹਣਾ, ਬਲਵਿੰਦਰ ਸਿੰਘ ਸਰੀਫ ਸਿੰਘ , ਲੱਖਾ ਸਿੰਘ, ਜਸਾ, ਮਨੀ, ਗੋਲਡੀ, ਸੰਦੀਪ ਸਿੰਘ, ਮਨੀਗੁਰੂ ਹਾਜ਼ਰ ਸਨ।